ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

0
6

ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਖਿਲਾਫ ਸ਼ਨੀਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, ਰੌਬਿਨ ਕੱਪੜੇ ਬਣਾਉਣ ਵਾਲੀ ਕੰਪਨੀ ਸੈਂਚੁਰੀਜ਼ ਲਾਈਫ ਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਦਾ ਸਾਥੀ ਅਤੇ ਮੈਨੇਜਰ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਪੀਐਫ ਕੱਟਿਆ ਗਿਆ ਸੀ, ਪਰ ਖਾਤੇ ਵਿੱਚ ਜਮ੍ਹਾ ਨਹੀਂ ਕੀਤਾ ਗਿਆ।

ਪੰਜਾਬ ਦੇ 5 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ Alert

ਬੇਂਗਲੁਰੂ ਖੇਤਰੀ ਈਪੀਐਫਓ ਕਮਿਸ਼ਨਰ ਸ਼ਦਾਕਸ਼ਰੀ ਗੋਪਾਲ ਰੈੱਡੀ ਨੇ 4 ਦਸੰਬਰ ਨੂੰ ਰੌਬਿਨ ਉਥੱਪਾ ਨੂੰ ਲਗਭਗ 23 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਵਾਰੰਟ ਜਾਰੀ ਕੀਤਾ ਸੀ। ਜਦੋਂ ਪੁਲਕੇਸ਼ੀਨਗਰ ਥਾਣਾ ਪੁਲਸ ਵਾਰੰਟ ਲੈਣ ਗਈ ਤਾਂ ਰੌਬਿਨ ਆਪਣੇ ਘਰ ਨਹੀਂ ਮਿਲਿਆ।ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਦੁਬਈ ‘ਚ ਹੈ। ਰਿਪੋਰਟਾਂ ਮੁਤਾਬਕ ਜੇਕਰ 27 ਦਸੰਬਰ ਤੱਕ ਪੈਸੇ ਜਮ੍ਹਾ ਨਾ ਕਰਵਾਏ ਤਾਂ ਰੌਬਿਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here