ਪੰਜਾਬ ‘ਚ ਹੁਣ ਆਸਾਨੀ ਨਾਲ ਨਹੀਂ ਬਣਨਗੇ ਆਰਮਜ਼ ਲਾਇਸੈਂਸ, AGTF ਦੀ ਰਿਪੋਰਟ ਹੋਵੇਗੀ ਜ਼ਰੂਰੀ || News of punjab

0
118
Arms license will not be issued easily in Punjab, AGTF report will be necessary

ਪੰਜਾਬ ‘ਚ ਹੁਣ ਆਸਾਨੀ ਨਾਲ ਨਹੀਂ ਬਣਨਗੇ ਆਰਮਜ਼ ਲਾਇਸੈਂਸ, AGTF ਦੀ ਰਿਪੋਰਟ ਹੋਵੇਗੀ ਜ਼ਰੂਰੀ

News of punjab : ਇੱਕ ਪਾਸੇ ਜਿੱਥੇ ਪੰਜਾਬ ਵਿੱਚ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਉੱਥੇ ਹੀ ਹਥਿਆਰਾਂ ਦਾ ਕਰੇਜ਼ ਵੀ ਓਨਾ ਹੀ ਵੱਧ ਹੈ ਜਿਸ ਨਾਲ ਅਪਰਾਧਿਕ ਮਾਮਲਿਆਂ ‘ਚ ਵੀ ਤੇਜ਼ੀ ਦੇਖੀ ਗਈ ਹੈ | ਜਿਸਦੇ ਚੱਲਦਿਆਂ ਪੁਲਿਸ ਨੇ ਨਿਊ ਆਰਮਜ਼ ਲਾਇਸੈਂਸ ਦੇ ਲਈ ਕੁਝ ਨਵੇਂ ਸਟੈਂਡਿੰਗ ਆਪ੍ਰੇਟਿੰਗ (SOP) ਤਿਆਰ ਕੀਤੇ ਹਨ, ਜੋ ਇਸ ਮਹੀਨੇ ਤੋਂ ਲਾਗੂ ਹੋ ਜਾਣਗੇ । ਜਿਸਦੇ ਤਹਿਤ ਹੁਣ ਨਵੇਂ ਅਸਲਾ ਲਾਇਸੈਂਸ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੀ ਰਿਪੋਰਟ ਲਾਉਣੀ ਜ਼ਰੂਰੀ ਹੋਵੇਗੀ। ਬਿਨ੍ਹਾਂ AGTF ਦੀ ਰਿਪੋਰਟ ਦੇ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।

ਇੰਟੈਲੀਜੈਂਸ ਤੋਂ ਕਰਵਾਏਗੀ ਜਾਂਚ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਨਵੇਂ ਆਰਮਜ਼ ਲਾਇਸੈਂਸ ਦੇ ਲਈ ਥਾਣਾ ਤੋਂ ਲੈ ਕੇ SSP ਦੀ ਅਤੇ DC ਦੀ ਰਿਪੋਰਟ ਲੱਗਦੀ ਸੀ। ਪਰ ਹੁਣ ਪੁਲਿਸ ਨਵੇਂ ਲਾਇਸੈਂਸ ਨੂੰ ਜਾਰੀ ਕਰਨ ਤੋਂ ਪਹਿਲਾਂ ਸਬੰਧਿਤ ਵਿਅਕਤੀ ਦੀ ਵੀ ਇੰਟੈਲੀਜੈਂਸ ਤੋਂ ਵੀ ਜਾਂਚ ਕਰਵਾਏਗੀ, ਤਾਂ ਜੋ ਇਹ ਸਾਫ਼ ਹੋ ਸਕੇ ਕਿ ਉਕਤ ਵਿਅਕਤੀ ਨੂੰ ਹਥਿਆਰ ਦੀ ਲੋੜ ਹੈ ਜਾਂ ਨਹੀਂ। ਇਸ ਦੇ ਨਾਲ ਹੀ ਹਰ ਜ਼ਿਲ੍ਹੇ ਦੇ SSP ਨੂੰ ਲਾਇਸੈਂਸੀ ਹਥਿਆਰ ਧਾਰਕਾਂ ਦੀ ਰਿਪੋਰਟ ਤਲਬ ਕਰ ਰੀਵਿਊ ਕਰ ਉਨ੍ਹਾਂ ਦੇ ਲਾਇਸੈਂਸ ਨੂੰ ਜਾਰੀ ਰੱਖਣ ਜਾਂ ਫਿਰ ਰੱਦ ਕਰ ਇੱਕ ਮਹੀਨੇ ਦੇ ਅੰਤਰਾਲ ਵਿੱਚ ਰਿਪੋਰਟ ਦੇਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ :ਪੰਜਾਬ ਸਰਕਾਰ ਦਾ ਵੱਡਾ ਐਕਸ਼ਨ , ਜਲੰਧਰ ਉਪ ਚੋਣ ਤੋਂ ਬਾਅਦ ਬਦਲੇ 107 ਜ਼ਿਲ੍ਹਾ ਅਟਾਰਨੀ ਅਫ਼ਸਰ

ਹਥਿਆਰਾਂ ਦੇ ਲਾਇਸੈਂਸ ਵੀ ਕੀਤੇ ਜਾ ਰਹੇ ਰੱਦ

ਇਸ ਤੋਂ ਇਲਾਵਾ ਨਵੇਂ ਨਿਯਮਾਂ ਦੇ ਤਹਿਤ ਹੁਣ ਜੱਦੀ ਹਥਿਆਰਾਂ ਦੇ ਲਾਇਸੈਂਸ ਨੂੰ ਅੱਗੇ ਪੁੱਤਰ ਜਾਂ ਧੀ ਦੇ ਨਾਂ ‘ਤੇ ਟ੍ਰਾਂਸਫਰ ਕਰਵਾਉਣ ਦੀ ਪ੍ਰਕਿਰਿਆ ਚੁਣੌਤੀਪੂਰਨ ਹੋਵੇਗੀ। ਜੇਕਰ ਕਿਸੇ ਦੇ ਪੂਰੇ ਪਰਿਵਾਰ ਨੂੰ ਧਮਕੀ, ਕਿਸੇ ਸੁਰੱਖਿਆ ਕਾਰਨਾਂ ਕਰਕੇ ਜਾਂ ਕਿਸੇ ਕੇਸ ਵਿੱਚ ਅਹਿਮ ਰੋਲ ਹੋਣ ਕਾਰਨ ਕੋਈ ਜੱਦੀ ਹਥਿਆਰਾਂ ਦਾ ਲਾਇਸੈਂਸ ਹੋਵੇ ਤਾਂ ਹੁਣ ਬਿਨ੍ਹਾਂ ਕਿਸੇ ਦੇਰੀ ਤੋਂ ਉਹੀ ਲਾਇਸੈਂਸ ਟਰਾਂਸਫਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬਾਕੀ ਜੱਦੀ ਹਥਿਆਰਾਂ ਦੇ ਲਾਇਸੈਂਸ ਜੋ ਪਹਿਲਾਂ ਬਣ ਚੁੱਕੇ ਸਨ, ਪਰ ਹੁਣ ਅਜਿਹੇ ਹਥਿਆਰ ਉਨ੍ਹਾਂ ਦੇ ਪੁੱਤਰ ਜਾਂ ਧੀ ਦੇ ਨਾਂ ‘ਤੇ ਟਰਾਂਸਫਰ ਕੀਤੇ ਜਾਣੇ ਹਨ, ਜਿਨ੍ਹਾਂ ਨੂੰ ਪੁਲਿਸ ਦੀ ਨਜ਼ਰ ਵਿੱਚ ਹਥਿਆਰਾਂ ਦੀ ਕੋਈ ਲੋੜ ਨਹੀਂ, ਅਜਿਹੀ ਸਥਿਤੀ ਵਿੱਚ ਇਨ੍ਹਾਂ ਹਥਿਆਰਾਂ ਦੇ ਲਾਇਸੈਂਸ ਵੀ ਹੁਣ ਰੱਦ ਕੀਤੇ ਜਾ ਰਹੇ ਹਨ।

 

 

LEAVE A REPLY

Please enter your comment!
Please enter your name here