ਕੀ ਹੁਣ ਬੰਦ ਹੋਣ ਜਾ ਰਹੇ ਨੇ 200 ਰੁਪਏ ਦੇ ਨੋਟ ? RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਨੋਟਬੰਦੀ ਦਾ ਦਿਨ ਤਾਂ ਤੁਹਾਨੂੰ ਜ਼ਰੂਰ ਯਾਦ ਹੋਵੇਗਾ। ਜਦੋਂ ਨੋਟਬੰਦੀ ਹੋਈ ਸੀ ਤਾਂ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਵਾਰ ਫਿਰ ਅਜਿਹੀ ਸਥਿਤੀ ਬਣ ਸਕਦੀ ਹੈ | ਧਿਆਨਯੋਗ ਹੈ ਕਿ ਇਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਕਿ ਕਿਵੇਂ RBI ਨੇ ਹੌਲੀ-ਹੌਲੀ 2000 ਰੁਪਏ ਦੇ ਨੋਟ ਵੀ ਬਾਜ਼ਾਰ ਚੋਂ ਵਾਪਸ ਲੈ ਲਏ। ਹੁਣ ਖਬਰਾਂ ਆ ਰਹੀਆਂ ਹਨ ਕਿ ਸਰਕਾਰ 200 ਰੁਪਏ ਦੇ ਨੋਟਾਂ ਲਈ ਵੀ ਅਜਿਹਾ ਹੀ ਕਦਮ ਚੁੱਕ ਸਕਦੀ ਹੈ।
ਰਿਜ਼ਰਵ ਬੈਂਕ ਨੇ ਇਸ ਸਬੰਧ ‘ਚ ਵੱਡਾ ਅਪਡੇਟ ਦਿੱਤਾ
ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬਾਜ਼ਾਰ ‘ਚ ਸਭ ਤੋਂ ਜ਼ਿਆਦਾ 500 ਅਤੇ 200 ਰੁਪਏ ਦੇ ਨੋਟ ਚੱਲ ਰਹੇ ਹਨ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਲਗਭਗ ਹਰ ਕਿਸੇ ਦੀ ਜੇਬ ‘ਚ 200 ਜਾਂ 500 ਰੁਪਏ ਦੇ ਨੋਟ ਹਨ। ਤਾਂ ਕੀ ਮੋਦੀ ਸਰਕਾਰ ਇਸ ਨੋਟ ‘ਤੇ ਪਾਬੰਦੀ ਲਗਾਉਣ ਜਾ ਰਹੀ ਹੈ? ਰਿਜ਼ਰਵ ਬੈਂਕ ਨੇ ਇਸ ਸਬੰਧ ‘ਚ ਵੱਡਾ ਅਪਡੇਟ ਦਿੱਤਾ ਹੈ।
ਇਹ ਵੀ ਪੜ੍ਹੋ : ਹੈਰਾਨ ਕਰਨ ਵਾਲਾ ਖ਼ੁਲਾਸਾ, ਭਾਰਤ ਤੋਂ ਕੈਨੇਡਾ ਪੜ੍ਹਨ ਗਏ 20 ਹਜ਼ਾਰ ਵਿਦਿਆਰਥੀ ਕਾਲਜ ਤੋਂ ‘ਲਾਪਤਾ’
ਨਕਲੀ ਨੋਟਾਂ ਦਾ ਪ੍ਰਚਲਨ ਲਗਾਤਾਰ ਵਧ ਰਿਹਾ
ਇਸ ਸਬੰਧੀ ਆਰਬੀਆਈ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। RBI ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਤੋਂ ਬਾਅਦ ਦੇਸ਼ ‘ਚ 200 ਅਤੇ 500 ਰੁਪਏ ਦੇ ਨਕਲੀ ਨੋਟਾਂ ਦਾ ਪ੍ਰਚਲਨ ਲਗਾਤਾਰ ਵਧ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਲੈਣ-ਦੇਣ ਦੌਰਾਨ ਜ਼ਿਆਦਾ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਨਕਲੀ ਨੋਟਾਂ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਜੇਕਰ ਤੁਹਾਡੇ ਕੋਲ ਵੀ ਕੋਈ ਨੋਟ ਆਉਂਦੇ ਹਨ ਤਾਂ ਉਸਨੂੰ ਪਹਿਲਾਂ ਸਹੀ ਤਰਾਂ ਜਾਂਚ ਲਓ । ਇਸ ਦੇ ਨਾਲ ਹੀ ਆਰਬੀਆਈ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਨਕਲੀ ਨੋਟ ਮਿਲੇ, ਤਾਂ ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਜਾਂ ਸਬੰਧਤ ਬੈਂਕ ਅਧਿਕਾਰੀਆਂ ਕੋਲ ਲੈ ਕੇ ਜਾਣ।