ਸ਼ੂਟਿੰਗ ਦੌਰਾਨ ਅਰਚਨਾ ਪੂਰਨ ਸਿੰਘ ਹੋਈ ਜ਼ਖਮੀ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ, Fans ਦੀ ਵਧੀ ਚਿੰਤਾ!

0
79

ਸ਼ੂਟਿੰਗ ਦੌਰਾਨ ਅਰਚਨਾ ਪੂਰਨ ਸਿੰਘ ਹੋਈ ਜ਼ਖਮੀ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ, Fans ਦੀ ਵਧੀ ਚਿੰਤਾ!  

ਬਾਲੀਵੁੱਡ ਅਦਾਕਾਰਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਅਰਚਨਾ ਪੂਰਨ ਸਿੰਘ ਸ਼ੂਟਿੰਗ ਸੈੱਟ ‘ਤੇ ਸ਼ੂਟਿੰਗ ਕਰ ਰਹੀ ਸੀ ਕਿ ਉਸ ਨਾਲ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਸ਼ੂਟਿੰਗ ਸੈੱਟ ‘ਤੇ ਸ਼ੂਟਿੰਗ ਦੌਰਾਨ ਅਚਾਨਕ ਡਿੱਗਣ ਨਾਲ ਅਰਚਨਾ ਪੂਰਨ ਸਿੰਘ ਦੇ ਗੁੱਟ ਦੀ ਹੱਡੀ ਟੁੱਟ ਗਈ।

ਪਤੀ ਅਤੇ ਪੁੱਤਰ ਨੂੰ ਗਹਿਰਾ ਸਦਮਾ

ਅਰਚਨਾ ਪੂਰਨ ਸਿੰਘ ਰਾਜਕੁਮਾਰ ਰਾਓ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਸ਼ੂਟਿੰਗ ਦੌਰਾਨ ਅਰਚਨਾ ਸੈੱਟ ‘ਤੇ ਫਿਸਲ ਗਈ। ਜਿਸ ਕਾਰਨ ਉਸ ਦਾ ਗੁੱਟ ਟੁੱਟ ਗਿਆ ਅਤੇ ਚਿਹਰੇ ‘ਤੇ ਵੀ ਕੁਝ ਸੱਟਾਂ ਲੱਗੀਆਂ। ਅਰਚਨਾ ਨੇ ਇਹ ਜਾਣਕਾਰੀ ਹਾਲ ਹੀ ਵਿੱਚ ਆਪਣੇ ਵੀਲੌਗ ਵਿੱਚ ਦਿੱਤੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੈੱਟ ‘ਤੇ ਮੌਜੂਦ ਲੋਕਾਂ ਨੇ ਅਦਾਕਾਰਾ ਨੂੰ ਤੁਰੰਤ ਹਸਪਤਾਲ ਲਿਆਂਦਾ, ਜਿੱਥੇ ਉਸ ਦੀ ਸਰਜਰੀ ਹੋਈ। ਇਸ ਹਾਦਸੇ ਨਾਲ ਅਰਚਨਾ ਦੇ ਪਤੀ ਅਤੇ ਪੁੱਤਰ ਨੂੰ ਗਹਿਰਾ ਸਦਮਾ ਲੱਗਾ ਹੈ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਅਰਚਨਾ ਦੇ ਪਤੀ ਪਰਮੀਤ ਸੇਠੀ ਅਤੇ ਬੇਟਾ ਆਰਿਆਮਨ ਸੇਠੀ ਇਸ ਹਾਦਸੇ ਤੋਂ ਦੁਖੀ ਨਜ਼ਰ ਆ ਰਹੇ ਹਨ।

ਸੱਜੇ ਹੱਥ ‘ਤੇ ਲੱਗਾ ਪਲਾਸਟਰ

ਅਦਾਕਾਰਾ ਦੇ ਸਟਾਰ ਪਤੀ ਪਰਮੀਤ ਸੇਠੀ ਨੇ ਦੱਸਿਆ ਕਿ ਇਸ ਹਾਦਸੇ ‘ਚ ਅਰਚਨਾ ਦੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਹੋਇਆ ਹੈ। ਵੀਡੀਓ ‘ਚ ਵੀ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੇ ਸੱਜੇ ਹੱਥ ‘ਤੇ ਪਲਾਸਟਰ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਅਰਚਨਾ ਕਹਿ ਰਹੀ ਹੈ ਕਿ “ਹੁਣ ਕਾਫੀ ਠੀਕ ਹਾਂ, ਸੋਜ ਵੀ ਘੱਟ ਹੋ ਗਈ ਹੈ, ਨਹੀਂ ਤਾਂ ਇੰਝ ਲੱਗਦਾ ਸੀ ਜਿਵੇਂ ਹੱਥ ਵੱਡਾ ਹੋ ਗਿਆ ਹੋਵੇ। ਮੈਂ ਰਾਜਕੁਮਾਰ ਨੂੰ ਫੋਨ ਕੀਤਾ ਹੈ ਅਤੇ ਪ੍ਰੋਡਕਸ਼ਨ ਵਿੱਚ ਦੇਰੀ ਲਈ ਮੁਆਫੀ ਮੰਗੀ ਹੈ।”

ਮਹਾਕੁੰਭ ਭਗਦੜ ਹਾ/ਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿ.ਤਕਾਂ ਲਈ ਆਰਥਿਕ ਮਦਦ ਦਾ ਐਲਾਨ

LEAVE A REPLY

Please enter your comment!
Please enter your name here