ਕ੍ਰਿਸ਼ਨੂ ਅਤੇ ਉਸਦੀ ਪਤਨੀ ਦੇ ਖਾਤੇ ਡੀ-ਫ੍ਰੀਜ਼ ਕਰਨ ਦੀ ਅਰਜ਼ੀ ਹੋਈ ਮਨਜ਼ੂਰ

0
29
Krishnu

ਚੰਡੀਗੜ੍ਹ, 14 ਮਾਰਚ 2026 : ਭੁੱਲਰ ਰਿਸ਼ਵਤ ਮਾਮਲੇ ਵਿਚ ਵਿਚੋਲਗੀ ਕਰਨ ਵਾਲੇ ਕ੍ਰਿਸ਼ਨੂ ਸ਼ਾਰਦਾ (Krishnu Sharda) ਅਤੇ ਉਸਦੀ ਪਤਨੀ ਦੇ ਖਾਤਿਆਂ ਨੂੰ ਡੀ-ਫ੍ਰੀਜ ਕਰਨ ਦੀ ਅਦਾਲਤ ਵਲੋਂ ਅਰਜ਼ੀ ਮਨਜ਼ੂਰ (Application approved) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕ੍ਰਿਸ਼ਨੂੰ ਤੇ ਹਨੀ ਸ਼ਰਮਾ ਨੇ ਵੱਖ-ਵੱਖ ਬੇਨਤੀਆਂ ਕੀਤੀਆਂ ਸੀ ਦਾਇਰ

ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਰਿਸ਼ਵਤ ਮਾਮਲੇ `ਚ ਸਹਿ-ਮੁਲਜ਼ਮ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਅਤੇ ਉਸਦੀ ਪਤਨੀ ਹਨੀ ਸ਼ਰਮਾ ਦੇ ਬੈਂਕ ਅਤੇ ਪੋਸਟ ਆਫਿਸ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੀ ਅਰਜ਼ੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ । ਕ੍ਰਿਸ਼ਨੂ ਅਤੇ ਉਸਦੀ ਪਤਨੀ ਨੇ ਬੈਂਕ ਅਤੇ ਪੋਸਟ ਆਫਿਸ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਲਈ ਅਲੱਗ-ਅਲੱਗ ਬੇਨਤੀਆਂ ਦਾਇਰ ਕੀਤੀਆਂ ਸਨ ।

ਭੁੱਲਰ ਦੇ ਪੰਜ ਵਿਚੋਂ ਤਿੰਨ ਖਾਤਿਆਂ ਨੂੰ ਡੀ-ਫ੍ਰੀਜ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ

ਉੱਥੇ ਹੀ ਡੀ. ਆਈ. ਜੀ. ਭੁੱਲਰ ਦੀ ਅਰਜ਼ੀ ‘ਤੇ ਪਹਿਲਾਂ ਤੋਂ ਹੀ ਸੁਣਵਾਈ ਚੱਲ ਰਹੀ ਹੈ, ਜਿਸ ਦਾ ਜਾਂਚ ਏਜੰਸੀ ਸੀ. ਬੀ. ਆਈ. ਵਿਰੋਧ ਕਰ ਚੁੱਕੀ ਹੈ । ਹਾਲਾਂਕਿ ਮਾਮਲੇ ‘ਚ 5 ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਜਦਕਿ ਬਾਕੀ 3 ਖਾਤਿਆਂ ‘ਤੇ ਅਦਾਲਤ ‘ਚ ਸੁਣਵਾਈ ਵਿਚਾਰ ਅਧੀਨ ਹੈ । ਇਸੇ ਦੌਰਾਨ ਕ੍ਰਿਸ਼ਨੂ ਨੇ ਪੂਰੇ ਘਟਨਾਕ੍ਰਮ ਨਾਲ ਸਬੰਧਤ ਸੀ. ਸੀ. ਟੀ. ਵੀ. ਫੁਟੇਜ, ਕਾਲ ਡਿਟੇਲ ਰਿਕਾਰਡ ਅਤੇ ਟਾਵਰ ਲੋਕੇਸ਼ਨ ਨੂੰ ਸੁਰੱਖਿਅਤ ਰੱਖਣ ਲਈ ਅਲੱਗ ਤੋਂ ਅਰਜ਼ੀ ਦਾਇਰ ਕੀਤੀ ਹੈ ।

ਭੁੱਲਰ ਤੇ ਕ੍ਰਿਸ਼ਨੂ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਪੇਸ਼ੀ

ਬਚਾਅ ਪੱਖ ਨੇ ਸੀ. ਬੀ. ਆਈ. ਦੇ ਵੈਰੀਫਿਕੇਸ਼ਨ ਅਧਿਕਾਰੀ ਦਾ ਮੋਬਾਈਲ ਨੰਬਰ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਸੀ, ਜਿਸ ਦਾ ਸੀ. ਬੀ. ਆਈ. ਨੇ ਵਿਰੋਧ ਕੀਤਾ ਹਾਲਾਂਕਿ ਅਦਾਲਤ ਨੇ ਸੀ. ਬੀ. ਆਈ. ਦਾ ਵਿਰੋਧ ਖਾਰਿਜ ਕਰਦਿਆਂ ਵੈਰੀਫਿਕੇਸ਼ਨ ਅਧਿਕਾਰੀ ਦਾ ਨੰਬਰ ਬਚਾਅ ਪੱਖ ਦੇ ਵਕੀਲ ਨੂੰ ਉਪਲਬਧ ਕਰਾਉਣ ਦੇ ਹੁਕਮ ਦਿੱਤੇ । ਦੂਜੇ ਪਾਸੇ ਸ਼ੁੱਕਰਵਾਰ ਨੂੰ ਡੀ. ਆਈ. ਜੀ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਦਾ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਈ । ਪੇਸ਼ੀ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਭੁੱਲਰ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਅਲੱਟ ਦਰਜ ਮਾਮਲੇ ‘ਚ ਅਜੇ ਚਾਲਾਨ ਪੇਸ਼ ਕੀਤਾ ਜਾਣ ਬਾਕੀ ਹੈ ।

Read More : ਹਾਈਕੋਰਟ ਨੇ ਕੀਤੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਖਾਰਜ

LEAVE A REPLY

Please enter your comment!
Please enter your name here