ਮਾਰਕੀਟ ‘ਚ ਜਲਦ ਆਉਣ ਜਾ ਰਿਹਾ Apple ਦਾ ਕੈਮਰਾ, ਜਾਣੋ ਕੀ ਹੋਵੇਗਾ ਖ਼ਾਸ
Apple ਕੰਪਨੀ ਆਪਣੇ ਸਮਾਰਟਫੋਨ ‘ਚ ਸ਼ਾਨਦਾਰ ਕੈਮਰੇ ਆਫਰ ਕਰਦੀ ਹੈ ਪਰ ਕਦੇ ਨਾ ਕਦੇ ਹਰ ਕਿਸੇ ਦੇ ਦਿਮਾਗ਼ ‘ਚ ਇਹ ਆਇਆ ਹੋਵੇਗਾ ਕਿ ਜੇਕਰ ਕੰਪਨੀ Apple ਦੇ ਕੈਮਰੇ ਬਣਾਉਂਦੀ ਹੈ ਤਾਂ ਉਸ ਵਿੱਚ ਅਜਿਹਾ ਕੀ ਖ਼ਾਸ ਹੋਵੇਗਾ | ਹੁਣ ਇਹ ਗੱਲ ਸੱਚ ਹੋਣ ਦੀ ਉਮੀਦ ਹੈ ਕਿਉਂਕਿ ਕੰਪਨੀ ਨੂੰ ਲੈ ਕੇ ਅਜਿਹੀ ਚਰਚਾ ਹੈ ਕਿ ਉਹ ਵਾਸਤਵ ‘ਚ ਇਕ ਕੈਮਰਾ ਬਣਾ ਰਹੀ ਸੀ ਪਰ ਇਹ ਉਹ ਕੈਮਰਾ ਨਹੀਂ ਹੈ ਜਿਸਦੀ ਤੁਸੀਂ ਉਮੀਦ ਕਰ ਸਕਦੇ ਹੋ। ਅਜਿਹਾ ਇਸ ਲਈ ਹੈ ਕਿਉਂਕਿ ਵਿਸ਼ਲੇਸ਼ਕ ਮਿੰਗ-ਚੀ ਕੁਓ ਤੋਂ ਮਿਲੀ ਜਾਣਕਾਰੀ ਅਨੁਸਾਰ Apple ਇੱਕ ਸਮਾਰਟ ਹੋਮ ਕੈਮਰੇ ‘ਤੇ ਕੰਮ ਕਰ ਰਿਹਾ ਹੈ। ਜਿਸ ਨੂੰ 2026 ਤੱਕ ਲਾਂਚ ਕੀਤਾ ਜਾ ਸਕਦਾ ਹੈ।
Apple ਸਮਾਰਟ ਹੋਮ IP ਕੈਮਰਾ ਬਾਜ਼ਾਰ ‘ਚ ਲਵੇਗਾ ਐਂਟਰੀ
ਆਪਣੇ ਮੀਡੀਅਮ ਪੇਜ ‘ਤੇ ਰਿਪੋਰਟ ਕਰਦੇ ਹੋਏ, ਮਿੰਗ-ਚੀ ਕੁਓ ਨੇ ਦਾਅਵਾ ਕੀਤਾ ਕਿ Apple ਸਮਾਰਟ ਹੋਮ IP ਕੈਮਰਾ ਬਾਜ਼ਾਰ ‘ਚ ਐਂਟਰੀ ਲਵੇਗਾ, ਜਿਸ ਦਾ ਮਾਸ ਪ੍ਰੋਡੈਕਸ਼ਨ 2026 ਲਈ ਸ਼ਡਿਊਲ ਹੈ। ਉਸ ਨੇ ਕਿਹਾ ਕਿ ਕੈਮਰੇ ਨੂੰ Apple ਈਕੋਸਿਸਟਮ ਦੇ ਅੰਦਰ ਸੀਮਲੇਸ ਇੰਟੀਗ੍ਰੇਸ਼ਨ ਲਈ ਡਿਜ਼ਾਇਨ ਕੀਤਾ ਗਿਆ ਹੈ ਖ਼ਾਸ ਕਰਕੇ ਵਾਇਰਲੈੱਸ ਕੁਨੈਕਟੀਵਿਟੀ ਜ਼ਰੀਏ। ਕੁਓ ਨੇ ਕਿਹਾ ਕਿ ਸਮਾਰਟ ਹੋਮ ਆਈਪੀ ਕੈਮਰਿਆਂ ਦੀ ਗਲੋਬਲ ਸ਼ਿਪਮੈਂਟ 30 ਤੋਂ 40 ਮਿਲੀਅਨ ਯੂਨਿਟ ਹੈ ਤੇ Apple ਦਾ ਲੰਬੇ ਸਮੇਂ ਦਾ ਟੀਚਾ ਇਸ ਪ੍ਰੋਡੈਕਟ ਲਾਈਨ ਅੰਦਰ 10 ਮਿਲੀਅਨ ਤੋਂ ਜ਼ਿਆਦਾ ਇਨਿਊਲ ਸ਼ਿਪਮੈਂਟ ‘ਤੇ ਕਬਜ਼ਾ ਕਰਨਾ ਹੈ।
ਕੁਓ ਨੇ ਕਿਹਾ, ‘ਇਹ ਰਣਨੀਤਕ ਕਦਮ ਘਰੇਲੂ ਬਾਜ਼ਾਰ ਵਿੱਚ ਵਿਕਾਸ ਦੇ ਮੌਕਿਆਂ ਦੀ ਐਪਲ ਦੀ ਨਿਰੰਤਰ ਖੋਜ ਨੂੰ ਦਰਸਾਉਂਦਾ ਹੈ। ਮੇਰਾ ਮੰਨਣਾ ਹੈ ਕਿ ਐਪਲ ਦਾ ਸ਼ਾਨਦਾਰ ਈਕੋਸਿਸਟਮ ਤੇ ਐਪਲ ਇੰਟੈਲੀਜੈਂਸ ਤੇ ਸਿਰੀ ਦੇ ਨਾਲ ਡੂੰਘਾ ਏਕੀਕਰਣ ਯੂਜ਼ਰਜ਼ ਐਕਸਪੀਰੀਅਨਜ਼ ਨਾਲ ਵਧੀਆ ਗਰੋਥ ਹੋਵੇਗੀ।’
ਕੀ ਹੋਵੇਗਾ ਖ਼ਾਸ ?
ਯੂਜ਼ਰਜ਼ ਨੂੰ ਇਸ ਨਾਲ ਸੰਭਾਵਤ ਤੌਰ ‘ਤੇ ਜ਼ਿਆਦਾ ਲਾਭ ਮਿਲ ਸਕਦਾ ਹੈ। ਕਿਉਂਕਿ ਐਪਲ ਇੱਕ ਵਧੀਆ ਏਕੀਕ੍ਰਿਤ ਸਿਸਟਮ ਵਿੱਚ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਐਪਲ ਦਾ ਇੱਕ ਸਮਾਰਟ ਹੋਮ ਕੈਮਰਾ ਆਸਾਨੀ ਨਾਲ ਅਕਸੇਸਿਬਲ ਹੋਵੇਗਾ ਖ਼ਾਸ ਕਰਕੇ ਹੋਮਕਿਟ ਨਾਲ ਇਹ ਵੀ ਸੰਭਾਵਨਾ ਹੈ ਕਿ ਇਸ ਨੂੰ ਆਈਫੋਨ ਤੇ ਹੋਰ ਐਪਲ ਡਿਵਾਈਸਾਂ ਦੁਆਰਾ ਮੈਨੇਜ ਕੀਤਾ ਜਾ ਸਕਦਾ ਹੈ। ਬਲੂਮਬਰਗ ਨੇ ਅਜਿਹੀ ਚਰਚਾਵਾਂ ‘ਤੇ ਵੀ ਰਿਪੋਰਟ ਕੀਤੀ ਹੈ ਕਿ ਐਪਲ ਇੱਕ ਸਮਾਰਟ ਹੋਮ ਡਿਸਪਲੇਅ ਲਾਂਚ ਕਰ ਸਕਦਾ ਹੈ।
ਇਹ ਵੀ ਪੜ੍ਹੋ : ਹਰਿਆਣਾ ‘ਚ ਹਾਈਵੇਅ ਦੇ ਗਲਤ ਸਾਈਡ ਜਾ ਵੜਿਆ ਟਰੱਕ, 6 ਲੋਕਾਂ ਨੂੰ ਕੁਚਲਿਆ, 5 ਦੀ ਮੌਤ
ਇਸ ਚਰਚਿਤ ਡਿਵਾਈਸ ਨੂੰ ਲੈ ਕੇ ਇਹ ਸੰਭਾਵਨਾ ਹੈ ਕਿ ਇਹ 6 ਇੰਚ ਹੋਵੇਗਾ ਤੇ ਇਸ ਨੂੰ ਕੰਧ ‘ਤੇ ਲਗਾਇਆ ਜਾ ਸਕਦਾ ਹੈ। ਇਹ ਹੋਮ ਆਟੋਮੇਸ਼ਨ ਤੌਰ ‘ਤੇ ਇੱਕ ਗੇਟਵੇ ਵਜੋਂ ਕੰਮ ਕਰ ਸਕਦਾ ਹੈ। ਇਸ ਡਿਵਾਈਸ ‘ਚ ਸਕਰੀਨ ਦੇ ਆਲੇ-ਦੁਆਲੇ ਮੋਟੇ ਬੇਜ਼ਲ ਦੇਖੇ ਜਾ ਸਕਦੇ ਹਨ। ਇਸ ਵਿੱਚ ਬਿਲਟ-ਇਨ ਰੀਚਾਰਜ ਬੈਟਰੀ ਤੇ ਸਪੀਕਰ ਹੋ ਸਕਦੇ ਹਨ। ਇਸ ‘ਚ ਅਕਸੇਸਰੀਜ ਵੀ ਗਾਹਕਾਂ ਨੂੰ ਦਿੱਤੇ ਜਾ ਸਕਦੇ ਹਨ।