AP Dhillon ਨੇ ਦਿਲਜੀਤ ਦੋਸਾਂਝ ਦੀ ਗੱਲ ਪਾਈ ਝੂਠੀ ! ਸ਼ੇਅਰ ਕੀਤੀ ਫੋਨ ਰਿਕਾਰਡਿੰਗ || Entertainment News

0
1
AP Dhillon found Diljit Dosanjh's words false! Shared phone recording

AP Dhillon ਨੇ ਦਿਲਜੀਤ ਦੋਸਾਂਝ ਦੀ ਗੱਲ ਪਾਈ ਝੂਠੀ ! ਸ਼ੇਅਰ ਕੀਤੀ ਫੋਨ ਰਿਕਾਰਡਿੰਗ

ਹਾਲ ਹੀ ‘ਚ ਦੇਸ਼ ਭਰ ‘ਚ ਕਈ ਗਾਇਕਾਂ ਨੇ ਆਪਣੇ ਕੰਸਰਟ ਦੇ ਟੂਰ ਸ਼ੁਰੂ ਕੀਤੇ ਹਨ, ਜਿਨ੍ਹਾਂ ‘ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਕਰਨ ਔਜਲਾ, ਏ.ਪੀ. ਢਿੱਲੋਂ ਦੇ ਨਾਂ ਸ਼ਾਮਲ ਹਨ। ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੇ ਇੰਦੌਰ ‘ਚ ਆਪਣਾ ਸ਼ੋਅ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਰਨ ਔਜਲਾ ਅਤੇ ਏਪੀ ਢਿੱਲੋਂ ਨੂੰ ਉਨ੍ਹਾਂ ਦੇ ਦੌਰੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਸ ਤੋਂ ਬਾਅਦ ਏਪੀ ਨੇ ਵੀ ਚੰਡੀਗੜ੍ਹ ਵਿਚ ਕੰਸਰਟ ਦੌਰਾਨ ਦਿਲਜੀਤ ਦੀ ਗੱਲ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਜਿਸ ਤੋਂ ਬਾਅਦ ਹੁਣ ਦੋਵਾਂ ਸਿਤਾਰਿਆਂ ਦੀਆਂ ਇੰਸਟਾਗ੍ਰਾਮ ਸਟੋਰੀਜ਼ ਕਾਫੀ ਵਾਇਰਲ ਹੋ ਰਹੀਆਂ ਹਨ।

ਏਪੀ ਢਿੱਲੋਂ ਨੇ ਇੱਕ ਹੋਰ ਸਟੋਰੀ ਕੀਤੀ ਸ਼ੇਅਰ

ਹਾਲ ਹੀ ‘ਚ ਆਪਣੇ ਕੰਸਰਟ ਦੌਰਾਨ ਦਿਲਜੀਤ ਵੱਲੋਂ ਦਿੱਤੀ ਗਈ ਸ਼ੁਭਕਾਮਨਾਵਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਏਪੀ ਢਿੱਲੋਂ ਨੇ ਕਿਹਾ ਕਿ ਦਿਲਜੀਤ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ਤੋਂ ਬਲਾਕ ਕਰ ਰੱਖਿਆ ਹੈ। ਏਪੀ ਦੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਦਿਲਜੀਤ ਨੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਬਲਾਕ ਨਹੀਂ ਕੀਤਾ ਪਰ ਇਹ ਮਾਮਲਾ ਉਦੋਂ ਹੋਰ ਵੀ ਦਿਲਚਸਪ ਹੋ ਗਿਆ ਜਦੋਂ ਏਪੀ ਢਿੱਲੋਂ ਨੇ ਇੱਕ ਹੋਰ ਸਟੋਰੀ ਸ਼ੇਅਰ ਕੀਤੀ ਹੈ।

ਹਰ ਕੋਈ ਕਰੇਗਾ ਮੈਨੂੰ ਨਫ਼ਰਤ

ਏਪੀ ਦੁਆਰਾ ਸਾਂਝੀ ਕੀਤੀ ਗਈ ਰਿਕਾਰਡਿੰਗ ਤੋਂ ਪਤਾ ਚੱਲਦਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿਲਜੀਤ ਨੇ ਉਸ ਨੂੰ ਬਲਾਕ ਕਰ ਦਿੱਤਾ ਸੀ ਅਤੇ ਉਸ ਨੂੰ ਹੁਣ ਅਨਬਲੌਕ ਕੀਤਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਸ ਮਾਮਲੇ ‘ਚ ਕੌਣ ਸਹੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਉਸ ਨੇ ਲਿਖਿਆ ਕਿ ਮੈਂ ਕੁਝ ਕਹਿਣ ਦੀ ਯੋਜਨਾ ਨਹੀਂ ਬਣਾ ਰਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਹਰ ਕੋਈ ਮੈਨੂੰ ਨਫ਼ਰਤ ਕਰੇਗਾ, ਪਰ ਘੱਟੋ-ਘੱਟ ਸਾਨੂੰ ਪਤਾ ਹੈ ਕਿ ਅਸਲੀ ਕੀ ਹੈ ਅਤੇ ਕੀ ਨਹੀਂ।

 

 

LEAVE A REPLY

Please enter your comment!
Please enter your name here