ਨਗਰ ਨਿਗਮ ਦੇ ਕਲਰਕ ਦੇ ਘਰ ANTF ਦਾ ਛਾਪਾ || Punjab News

0
23

ਨਗਰ ਨਿਗਮ ਦੇ ਕਲਰਕ ਦੇ ਘਰ ANTF ਦਾ ਛਾਪਾ

ਨਗਰ ਨਿਗਮ ਦੇ ਕਲਰਕ ਦੇ ਘਰ ਛਾਪੇਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਅਤੇ ਆਈ.ਬੀ ਨੇ ਡਰੱਗ ਗਠਜੋੜ ਨੂੰ ਲੈ ਕੇ ਨਗਰ ਨਿਗਮ ਦੇ ਕਲਰਕ ਦੇ ਘਰ ਛਾਪਾ ਮਾਰਿਆ ਹੈ। ਦੱਸ ਦਈਏ ਕਿ ਮਾਡਲ ਟਾਊਨ ਸਥਿਤ ਰੈਡ ਕਾਰਪੋਰੇਸ਼ਨ ਦੇ ਕਲਰਕ ਰਿੰਕੂ ਥਾਪਰ ਦੇ ਸਰਕਾਰੀ ਘਰ ‘ਚ ਸਵੇਰੇ 4.30 ਤੋਂ 11 ਵਜੇ ਤੱਕ  ਕਾਰਵਾਈ ਹੋਈ।

ਇੰਨਾ ਹੀ ਨਹੀਂ ਏ.ਟੀ.ਐਫ ਨੇ ਕਲਰਕ ਰਿੰਕੂ ਦੇ ਨਾਲ ਉਸ ਦੇ ਜੀਜਾ ਭਰਤ ਉਰਫ ਭਾਨੂ, ਅੰਕੁਸ਼ ਭੱਟੀ ਵਾਸੀ ਅੰਮ੍ਰਿਤਸਰ, ਪ੍ਰਥਮ ਅਤੇ ਦਿਵਯਮ ਵਾਸੀ ਅਬਾਦਪੁਰਾ ਨੂੰ ਗ੍ਰਿਫਤਾਰ ਕੀਤਾ ਹੈ। ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਅੰਮ੍ਰਿਤਸਰ, ਵਿਸ਼ਾਲ ਵਾਸੀ ਤਰਨਤਾਰਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਅੰਮ੍ਰਿਤਸਰ ਤੋਂ 2 ਪਿਸਤੌਲ, 36 ਜਿੰਦਾ ਕਾਰਤੂਸ, 2 ਨੋਟ ਗਿਣਨ ਵਾਲੀਆਂ ਮਸ਼ੀਨਾਂ, 42 ਲੱਖ ਦੀ ਨਕਦੀ ਅਤੇ 1 ਕਿਲੋ ਚੂਰਾ ਪੋਸਤ ਬਰਾਮਦ ਹੋਇਆ, ਜਿਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ।

ਰਾਹੁਲ ਗਾਂਧੀ  2 ਦਿਨਾਂ ਦੌਰੇ ਤੇ ਪਹੁੰਚੇ ਸ਼ਿਮਲਾ || Naional News

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਈ.ਬੀ. ਦੇ ਇਨਪੁਰ ਵਿਖੇ ANTF ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ। ਪਹਿਲਾਂ ਅੰਮ੍ਰਿਤਸਰ ‘ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਲਵ ਦੇ ਘਰ ਛਾਪਾ ਮਾਰਿਆ ਗਿਆ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

 

LEAVE A REPLY

Please enter your comment!
Please enter your name here