ਆਸਟ੍ਰੇਲੀਆ ‘ਚ ਇੱਕ ਹੋਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕ.ਤ.ਲ || Latest News

0
106
Another young man was brutally murdered in Australia

ਆਸਟ੍ਰੇਲੀਆ ‘ਚ ਇੱਕ ਹੋਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕ.ਤ.ਲ || Latest News

ਆਸਟ੍ਰੇਲੀਆ ਤੋਂ ਇਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕ.ਤ.ਲ ਕਰ ਦਿੱਤਾ ਗਿਆ ਹੈ | ਮ੍ਰਿਤਕ ਨੌਜਵਾਨ ਦੀ ਪਛਾਣ ਨਵਜੀਤ ਵਜੋਂ ਹੋਈ ਹੈ , ਜੋ ਕਿ ਆਸਟ੍ਰੇਲੀਆ ਦੀ ਮੈਲਬੌਰਨ ਸਿਟੀ ‘ਚ ਰਹਿੰਦਾ ਸੀ | ਨਵਜੀਤ ਨੂੰ ਵਿਦੇਸ਼ ਗਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਉਹ 2022 ਵਿੱਚ ਹੀ ਆਸਟ੍ਰੇਲੀਆ ਗਿਆ ਸੀ ਕਿ ਉਸ ਨਾਲ ਇਹ ਘਟਨਾ ਵਾਪਰ ਗਈ | ਮ੍ਰਿਤਕ ਨੌਜਵਾਨ ਕਰਨਾਲ ਦੇ ਪਿੰਡ ਗਗਸੀਨਾ ਦਾ ਰਹਿਣ ਵਾਲਾ ਸੀ।

ਕਿਵੇਂ ਵਾਪਰਿਆ ਇਹ ਭਾਣਾ

ਮਿਲੀ ਜਾਣਕਾਰੀ ਅਨੁਸਾਰ ਨਵਜੀਤ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ। ਜਿੱਥੇ ਉਹ ਪੜ੍ਹਾਈ ਦੇ ਨਾਲ- ਨਾਲ ਕੰਮ ਵੀ ਕਰ ਰਿਹਾ ਸੀ | ਇਸ ਦੌਰਾਨ ਨਵਜੀਤ ਦਾ ਇਕ ਦੋਸਤ  ਜੋ ਪਹਿਲਾਂ ਕਿਤੇ ਹੋਰ ਰਹਿੰਦਾ ਸੀ ,ਆਪਣੇ ਰੂਮਮੇਟ ਨਾਲ ਲੜਾਈ ਕਰਨ ਤੋਂ ਬਾਅਦ ਨਵਜੀਤ ਕੋਲ ਰਹਿਣ ਲਈ ਆ ਗਿਆ। ਜਿਸਦੇ ਚੱਲਦਿਆਂ ਦੋਸਤ ਦੇ ਕਹਿਣ ਤੇ ਨਵਜੀਤ ਆਪਣੀ ਕਾਰ ਲੈ ਕੇ ਉਸ ਦੀ ਪੁਰਾਣੀ ਥਾਂ ਤੋਂ ਸਮਾਨ ਲੈਣ ਗਿਆ ਸੀ ।

ਇਹ ਵੀ ਪੜ੍ਹੋ : Titanic ਫਿਲਮ ‘ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਹੋਇਆ ਦਿਹਾਂਤ

ਜਿਸ ਤੋਂ ਬਾਅਦ ਉੱਥੇ ਪਹੁੰਚ ਕੇ ਨਵਜੀਤ ਕਾਰ ਵਿੱਚ ਬੈਠਾ ਰਿਹਾ ਅਤੇ ਉਸਦਾ ਦੋਸਤ ਸਮਾਨ ਲੈਣ ਲਈ ਉੱਪਰ ਚਲਾ ਗਿਆ ਅਤੇ ਉੱਥੇ ਉਸਦੇ ਦੋਸਤ ਦੀ ਬਹਿਸ ਸ਼ੁਰੂ ਹੋ ਗਈ | ਜਦੋਂ ਨਵਜੀਤ ਨੇ ਦਖਲ ਦਿੱਤਾ ਤਾਂ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ | ਜਿਸ ਨਾਲ ਨਵਜੀਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਮਾਪਿਆਂ ਦਾ ਇਕਲੌਤਾ ਪੁੱਤਰ

ਨਵਜੀਤ ਦੀ ਮੌਤ ਖਬਰ ਸੁਣ ਕੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ | ਨਵਜੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਪਰਿਵਾਰ ਨੇ ਜ਼ਮੀਨ ਵੇਚ ਕੇ ਉਸ ਨੂੰ ਆਸਟ੍ਰੇਲੀਆ ਭੇਜਿਆ ਸੀ।

 

 

LEAVE A REPLY

Please enter your comment!
Please enter your name here