ਖਨੌਰੀ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਹੋਈ ਮੌ.ਤ
ਖਨੌਰੀ ਬਾਰਡਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਕਿਸਾਨ ਦੀ ਪਛਾਣ ਜੱਗਾ ਸਿੰਘ ਪਿੰਡ ਗੋਦਾਰਾ ਵਜੋਂ ਹੋਈ ਹੈ, ਜੋਕਿ ਕਰੀਬ 10 ਮਹੀਨਿਆਂ ਤੋਂ ਖਨੌਰੀ ਬਾਰਡਰ ‘ਤੇ ਡਟਿਆ ਹੋਇਆ ਸੀ। ਮ੍ਰਿਤਕ ਕਿਸਾਨ ਦੀ ਉਮਰ ਲਗਭਗ 80 ਸਾਲ ਦੀ ਦੱਸੀ ਜਾ ਰਹੀ ਹੈ। ਕਿਸਾਨ 5 ਪੁੱਤਰਾਂ ਤੇ ਇੱਕ ਧੀ ਦਾ ਪਿਤਾ ਸੀ। ਮੋਰਚੇ ਦੌਰਾਨ ਹੀ ਉਕਤ ਕਿਸਾਨ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
CM ਮਾਨ ਨੇ SSF ਮੁਲਾਜ਼ਮ ਹਰਸ਼ਵੀਰ ਸਿੰਘ ਦੀ ਮੌ.ਤ ‘ਤੇ ਪ੍ਰਗਟਾਇਆ ਦੁੱਖ, ਵਿੱਤੀ ਸਹਾਇਤਾ ਦਾ ਵੀ ਕੀਤਾ ਐਲਾਨ
ਅੱਜ 12 ਜਨਵਰੀ 2025 ਨੂੰ ਖਨੌਰੀ ਮੋਰਚੇ ਉੱਪਰ ਸ਼ਹੀਦ ਸ.ਜੱਗਾ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।