ਵਿਦਿਆਰਥੀਆਂ ਨੂੰ Canada ਦਾ ਇੱਕ ਹੋਰ ਝਟਕਾ, ਨਹੀਂ ਬਦਲ ਸਕਣਗੇ ਕਾਲਜ || International news

0
191
Another blow from Canada to students, will not be able to change colleges

ਵਿਦਿਆਰਥੀਆਂ ਨੂੰ Canada ਦਾ ਇੱਕ ਹੋਰ ਝਟਕਾ, ਨਹੀਂ ਬਦਲ ਸਕਣਗੇ ਕਾਲਜ

Canada ਸਰਕਾਰ ਨੇ ਇੱਕ ਵਾਰ ਫਿਰ ਤੋਂ ਵਿਦਿਆਰਥੀਆਂ ਨੂੰ ਝਟਕਾ ਦੇ ਦਿੱਤਾ ਹੈ | ਦਰਅਸਲ, ਹੁਣ ਸਰਕਾਰ ਨੇ ਮੁੜ ਸਟੱਡੀ ਵੀਜ਼ਾ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ | ਜਿਸ ਦੇ ਤਹਿਤ ਕੈਨੇਡਾ ਜਾ ਕੇ ਹੁਣ ਵਿਦਿਆਰਥੀ ਆਪਣਾ ਕਾਲਜ ਨਹੀਂ ਬਦਲ ਸਕਣਗੇ। ਨਵੇਂ ਨਿਯਮਾਂ ਦੇ ਮੁਤਾਬਕ ਵਿਦਿਆਰਥੀ ਭਾਰਤ ਤੋਂ ਕੈਨੇਡਾ ਕਾਲਜ ਦੇ ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਯੂਨੀਵਰਸਿਟੀ ਦੇ ਹੋਸਟਲ ‘ਚ ਨੌਜਵਾਨ ਦੀ ਮੌਤ

ਦੁਬਾਰਾ ਤੋਂ ਸਟਡੀ ਵੀਜ਼ਾ ਕਰਨਾ ਹੋਵੇਗਾ ਅਪਲਾਈ

ਗੱਲ ਇੱਥੇ ਹੀ ਨਹੀਂ ਰੁਕਦੀ ਜੇਕਰ ਉਨ੍ਹਾਂ ਆਪਣਾ ਕਾਲਜ ਬਦਲਣਾ ਹੈ ਤਾਂ ਉਹਨਾਂ ਨੂੰ ਦੁਬਾਰਾ ਤੋਂ ਸਟਡੀ ਵੀਜ਼ਾ ਅਪਲਾਈ ਕਰਨਾ ਹੋਵੇਗਾ। ਵੀਜ਼ਾ ਰਿਫਿਊਜ ਹੋਣ ‘ਤੇ 30 ਦਿਨ ਦੇ ਅੰਦਰ-ਅੰਦਰ ਵਿਦਿਆਰਥੀ ਨੂੰ ਕੈਨੇਡਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਪੋਸਟ ਸਟਡੀ ਵੀਜ਼ਾ ਵਰਕ ਪਰਮਿਟ ਤੋ ਬੇਸਹਾਰਾ ਹੋ ਜਾਏਗਾ। ਦੱਸ ਦਈਏ ਕਿ ਜਿਸ ਕਾਲਜ ਦੇ ਵਿੱਚ ਵਿਦਿਆਰਥੀ ਨੇ ਫੀਸ ਜਮਾ ਕਰਾਈ ਹੈ ਉਸ ਨੂੰ ਉਹ ਫੀਸ ਵੀ ਵਾਪਸ ਨਹੀਂ ਮਿਲੇਗੀ।

ਉਧਰ ਜੇਕਰ ਗੱਲ ਭਾਰਤ ਦੀ ਕਰੀਏ ਤਾਂ ਤਕਰੀਬਨ ਢਾਈ ਲੱਖ ਦੇ ਕਰੀਬ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਾਈ ਕਰਦਾ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ ਤੇ ਇਸ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿਦਿਆਰਥੀ ਜ਼ਰੂਰ ਪ੍ਰਭਾਵਿਤ ਹੋਣਗੇ |

 

 

 

 

 

 

 

 

 

 

 

 

LEAVE A REPLY

Please enter your comment!
Please enter your name here