ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ! NHAI ਨੇ ਦੇਸ਼ ਦੇ ਸਾਰੇ ਹਾਈਵੇਅ ‘ਤੇ ਵਧਾਇਆ ਟੋਲ || Latest News

0
74
Another big blow to inflation! NHAI increased toll on all highways of the country

ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ! NHAI ਨੇ ਦੇਸ਼ ਦੇ ਸਾਰੇ ਹਾਈਵੇਅ ‘ਤੇ ਵਧਾਇਆ ਟੋਲ

ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਦੇਸ਼ ਭਰ ਵਿੱਚ ਟੋਲ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ | NHAI ਨੇ ਟੋਲ ਦਰਾਂ ਨੂੰ 5 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਹਾਈਵੇਅ ‘ਤੇ ਸਫਰ ਕਰਨ ਵਾਲਿਆਂ ਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ।

ਨਵੀਆਂ ਟੋਲ ਟੈਕਸ ਦਰਾਂ ਐਤਵਾਰ ਅੱਧੀ ਰਾਤ 12 ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਲਾਗੂ ਹੋ ਗਈਆਂ। ਟੋਲ ‘ਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸਦੀ ਸੂਚੀ ਸਾਰੇ ਟੋਲ ਪਲਾਜ਼ਿਆਂ ‘ਤੇ ਚਿਪਕਾ ਦਿੱਤੀ ਗਈ ਹੈ | ਨਾਲ ਹੀ ਮਾਸਿਕ ਪਾਸ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ । ਹਾਈਵੇ ਯੂਜ਼ਰ ਫੀਸ ਦੀ ਸਾਲਾਨਾ ਸੋਧ ਪਹਿਲਾਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾਣੀ ਸੀ। ਪਰ ਲੋਕ ਸਭਾ ਚੋਣਾਂ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ।

ਦੋ ਪਹੀਆ ਵਾਹਨ ਚਾਲਕਾਂ ਨੂੰ ਟੋਲ ਫੀਸ ਦਾ ਭੁਗਤਾਨ ਕਰਨ ਤੋਂ ਦਿੱਤੀ ਗਈ ਛੋਟ

NHAI ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ, “ਨਵੇਂ ਉਪਭੋਗਤਾ ਖਰਚੇ 3 ਜੂਨ, 2024 ਤੋਂ ਲਾਗੂ ਹੋਣਗੇ। ਟੋਲ ਚਾਰਜਿਜ਼ ਵਿੱਚ ਇਹ ਬਦਲਾਅ ਥੋਕ ਮੁੱਲ ਸੂਚਕਾਂਕ (ਸੀਪੀਆਈ) ਅਧਾਰਤ ਮਹਿੰਗਾਈ ਵਿੱਚ ਬਦਲਾਅ ਨਾਲ ਜੁੜੀਆਂ ਦਰਾਂ ਨੂੰ ਸੋਧਣ ਦੀ ਸਾਲਾਨਾ ਪ੍ਰਕਿਰਿਆ ਦਾ ਹਿੱਸਾ ਹੈ। ਨੈਸ਼ਨਲ ਹਾਈਵੇਅ ਨੈਟਵਰਕ ‘ਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਹਨ, ਜਿਨ੍ਹਾਂ ‘ਤੇ ਰਾਸ਼ਟਰੀ ਰਾਜਮਾਰਗ ਫੀਸ (ਦਰਾਂ ਅਤੇ ਉਗਰਾਹੀ ਦਾ ਨਿਰਧਾਰਨ) ਨਿਯਮ, 2008 ਦੇ ਅਨੁਸਾਰ ਉਪਭੋਗਤਾ ਖਰਚੇ ਲਏ ਜਾਂਦੇ ਹਨ।

ਦੱਸ ਦਈਏ ਕਿ ਟੋਲ ਟੈਕਸ ਇੱਕ ਫੀਸ ਹੈ ਜੋ ਡ੍ਰਾਈਵਰਾਂ ਨੂੰ ਕੁਝ ਅੰਤਰਰਾਜੀ ਐਕਸਪ੍ਰੈਸਵੇਅ, ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਪਾਰ ਕਰਦੇ ਸਮੇਂ ਅਦਾ ਕਰਨੀ ਪੈਂਦੀ ਹੈ। ਇਹ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਅਧੀਨ ਆਉਂਦੇ ਹਨ। ਹਾਲਾਂਕਿ, ਦੋ ਪਹੀਆ ਵਾਹਨ ਚਾਲਕਾਂ ਨੂੰ ਟੋਲ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here