ਇੰਨੇ ਦਿਨਾਂ ਲਈ ਛੁੱਟੀ ’ਤੇ ਰਹਿਣਗੇ ਨਾਰਾਜ਼ ਬਿਜਲੀ ਮੁਲਾਜ਼ਮ, Powercom ਖ਼ਿਲਾਫ਼ ਕਰਨਗੇ ਰੋਸ ਪ੍ਰਦਰਸ਼ਨ
ਨਾਰਾਜ਼ ਬਿਜਲੀ ਮੁਲਾਜ਼ਮ 10 ਤੋਂ 12 ਸਤੰਬਰ ਤੱਕ ਛੁੱਟੀ ’ਤੇ ਰਹਿਣ ਵਾਲੇ ਹਨ | ਇਸ ਦੌਰਾਨ ਉਹ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਇਹ ਐਲਾਨ ਮੁਲਾਜ਼ਮ ਆਗੂ ਰਤਨ ਸਿੰਘ ਵਲੋਂ ਕੀਤਾ ਗਿਆ ਹੈ । ਇਸ ਮੌਕੇ ਮੰਚ ਦੇ ਸੂਬਾ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ, ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਸੀ।
10 ਤੋਂ 12 ਸਤੰਬਰ ਤੱਕ ਛੁੱਟੀ ’ਤੇ ਰਹਿਣਗੇ
ਬਿਜਲੀ ਮੰਤਰੀ ਤੇ ਪਾਵਰਕਾਮ ਮੈਨੇਜਮੈਂਟ ਨਾਲ ਪੀਸੀਈਬੀ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਤੇ ਜੂਨੀਅਰ ਇੰਜੀਨੀਅਰਜ਼ ਐਸੋਸੀਏਸ਼ਨ ਦੇ ਨੇਤਾਵਾਂ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਬਿਜਲੀ ਮੁਲਾਜ਼ਮ ਯੂਨੀਅਨ 10 ਤੋਂ 12 ਸਤੰਬਰ ਤੱਕ ਛੁੱਟੀ ’ਤੇ ਰਹਿਣਗੇ। ਇਸ ਦੌਰਾਨ ਉਹ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਹਿਰ ਵਿੱਚ ਛੁੱਟੀ ਦਾ ਹੋਇਆ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਮੈਨੇਜਮੈਂਟ ਨੇ ਇਕ ਨਾ ਸੁਣੀ
ਇਹ ਐਲਾਨ ਮੁਲਾਜ਼ਮ ਆਗੂ ਰਤਨ ਸਿੰਘ ਨੇ ਕੀਤਾ। ਇਸ ਮੌਕੇ ਮੰਚ ਦੇ ਸੂਬਾ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ, ਬਿਜਲੀ ਸਕੱਤਰ ਤੇ ਮੈਨੇਜਮੈਂਟ ਨਾਲ ਸੰਗਠਨ ਦੀ ਮੀਟਿੰਗ ਹੋਈ ਸੀ। ਜਿਸ ਵਿਚ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਮੈਨੇਜਮੈਂਟ ਨੇ ਇਕ ਨਾ ਸੁਣੀ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 30 ਸਤੰਬਰ ਤੱਕ ਵਰਕ ਟੂ ਰੂਲ ਲਾਗੂ ਰਹੇਗਾ ਤੇ ਸਾਰੇ ਸਾਥੀ 10, 11 ਤੇ 12 ਸਤੰਬਰ ਨੂੰ ਛੁੱਟੀ ’ਤੇ ਰਹਿਣਗੇ।