ਕਾਨਸ ਫੈਸਟੀਵਲ ‘ਚ ਅਨਸੂਯਾ ਸੇਨਗੁਪਤਾ ਨੇ ਰਚਿਆ ਇਤਿਹਾਸ, ਬੈੱਸਟ ਐਕਸਟ੍ਰੈੱਸ ਦਾ ਅਵਾਰਡ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ
77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤੀ ਸੈਲੀਬ੍ਰਿਟੀਜ਼ ਕਾਫੀ ਸੁਰਖੀਆਂ ਵਿੱਚ ਰਹੇ ਹਨ | ਇਸੇ ਦੇ ਵਿਚਕਾਰ ਕੋਲਕਾਤਾ ਦੀ ਰਹਿਣ ਵਾਲੀ ਅਭਿਨੇਤਰੀ ਅਨਸੂਯਾ ਸੇਨਗੁਪਤਾ ਨੇ ਕਾਨਸ ਫੈਸਟੀਵਲ ‘ਚ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਕਾਨਸ ਦੇ ਇਤਿਹਾਸ ਵਿੱਚ ਬੈੱਸਟ ਐਕਸਟ੍ਰੈੱਸ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ |
ਪੂਰੇ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ
ਬੁਲਗਾਰੀਆਈ ਨਿਰਦੇਸ਼ਕ ਕਾਂਸਟੈਂਟੀਨ ਬੋਜਾਨੋਵ ਦੀ ਫਿਲਮ ‘ਦਿ ਸ਼ੇਮਲੈੱਸ’ ਦੀ ਮੁੱਖ ਅਦਾਕਾਰਾ ਅਨਸੂਯਾ ਸੇਨਗੁਪਤਾ ਨੇ 2024 ਕਾਨਸ ਫਿਲਮ ਫੈਸਟੀਵਲ ‘ਚ ਅਨ ਸਰਟੇਨ ਰਿਗਾਰਡ ਸ਼੍ਰੇਣੀ ‘ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ ਹੈ | ਇਹ ਪੂਰੇ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਨਸੂਯਾ ਸੇਨਗੁਪਤਾ ਕਾਨਸ ਫਿਲਮ ਫੈਸਟੀਵਲ ਦੀ ਇਸ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੈ |
ਦੱਸ ਦੇਈਏ ਕਿ ਅਨਸੂਯਾ ਨੇ ਨੈੱਟਫਲਿਕਸ ਦੇ ਸ਼ੋਅ ‘ਮਸਾਬਾ ਮਸਾਬਾ’ ਦਾ ਸੈੱਟ ਡਿਜ਼ਾਈਨ ਕੀਤਾ ਸੀ। ਉਸਨੇ ਇੱਕ ਪ੍ਰੋਡਕਸ਼ਨ ਡਿਜ਼ਾਈਨਰ ਅਤੇ ਹੁਣ ਇੱਕ ਅਭਿਨੇਤਰੀ ਵਜੋਂ ਆਪਣੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਬ੍ਰਿਟੇਨ ਆਧਾਰਿਤ ਭਾਰਤੀ ਫਿਲਮਮੇਕਰ ਮਾਨਸੀ ਮਹੇਸ਼ਵਰੀ ਦੀ ਐਨੀਮੇਟਿਡ ਫਿਲਮ ‘ਬਨੀਹੁੱਡ’, ਕਰਨ ਕੰਧਾਰੀ ਦੀ ‘ਸਿਸਟਰ ਮਿਡਨਾਈਟ’, ਮੇਸਮ ਅਲੀ ਦੀ ਡੇਬਯੁ ਫਿਲਮ ‘ਇਨ ਰੀਟਰੀਟ’, ਪਲੌਮੀ ਬਾਸੂ ਅਤੇ ਸੀਜੇ ਕਲਰਕ ਦੀ ‘ਮਾਇਆ – ਦ ਬਰਥ ਆਫ ਸੁਪਰਹੀਰੋ’ ਨੇ ਵੀ ਕਾਨਸ ਵਿੱਚ ਆਪਣੀ ਪਛਾਣ ਬਣਾਈ।