ਅਨੰਤ – ਰਾਧਿਕਾ ਬੱਝੇ ਵਿਆਹ ਦੇ ਬੰਧਨ ‘ਚ, ਪਹੁੰਚੀਆਂ ਕਈ ਮਸ਼ਹੂਰ ਹਸਤੀਆਂ ||Entertainment News

0
115

ਅਨੰਤ – ਰਾਧਿਕਾ ਬੱਝੇ ਵਿਆਹ ਦੇ ਬੰਧਨ ‘ਚ, ਪਹੁੰਚੀਆਂ ਕਈ ਮਸ਼ਹੂਰ ਹਸਤੀਆਂ

ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਨੇ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾ ਲਿਆ ਹੈ। ਵਰਮਾਲਾ ਤੋਂ ਬਾਅਦ ਬੀਤੇ ਸ਼ੁਕਰਵਾਰ ਰਾਤ ਨੂੰ ਜੀਓ ਵਰਲਡ ਸੈਂਟਰ ਵਿੱਚ ਲਗਨ, ਸੱਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਅਦਾ ਕੀਤੀ ਗਈ।

ਇਹ ਵੀ ਪੜ੍ਹੋ : ਜਲੰਧਰ ਉਪ ਚੋਣ ਦੀ ਗਿਣਤੀ ਅੱਜ, ਪਹਿਲਾ ਰੁਝਾਨ ਆਵੇਗਾ ਸਵੇਰੇ 9 ਵਜੇ

ਫਿਲਮੀ ਹਸਤੀਆਂ ਪਹੁੰਚੀਆਂ

ਇਹ ਬਾਰਾਤ ਸ਼ੁੱਕਰਵਾਰ ਨੂੰ ਸ਼ਾਮ 4:30 ਵਜੇ ਐਂਟੀਲਿਆ ਤੋਂ ਰਵਾਨਾ ਹੋਇਆ ਅਤੇ ਜੀਓ ਵਰਲਡ ਸੈਂਟਰ ਪਹੁੰਚਿਆ। ਵਿਆਹ ਵਾਲੀ ਥਾਂ ‘ਤੇ ਪਹੁੰਚਣ ਤੋਂ ਬਾਅਦ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ, ਸਲਮਾਨ ਖਾਨ, ਰਜਨੀਕਾਂਤ, ਪਹਿਲਵਾਨ ਜਾਨ ਸੀਨਾ, ਰਣਵੀਰ ਸਿੰਘ, ਸੰਜੇ ਦੱਤ, ਜਾਹਨਵੀ ਕਪੂਰ ਅਤੇ ਅਰਜੁਨ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਖੂਬ ਡਾਂਸ ਕੀਤਾ। ਇਸ ਤੋਂ ਇਲਾਵਾ ਸ਼੍ਰੇਆ ਘੋਸ਼ਾਲ, ਸੋਨੂੰ ਨਿਗਮ ਸਮੇਤ ਕਈ ਕਲਾਕਾਰਾਂ ਨੇ ਸਮਾਰੋਹ ‘ਚ ਸੰਗੀਤਕ ਪੇਸ਼ਕਾਰੀ ਦਿੱਤੀ।

ਨੇਤਾਵਾਂ ਨੇ ਵੀ ਕੀਤੀ ਸ਼ਿਰਕਤ

ਇਸ ਵਿਆਹ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਸੀਐਮ ਲਾਲੂ ਪ੍ਰਸਾਦ ਯਾਦਵ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਭਾਰਤ ਅਤੇ ਵਿਦੇਸ਼ਾਂ ਦੀਆਂ 2 ਹਜ਼ਾਰ ਤੋਂ ਵੱਧ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਨੇ ਸ਼ਿਰਕਤ ਕੀਤੀ।

 

LEAVE A REPLY

Please enter your comment!
Please enter your name here