10 ਸਾਲ ਦੇ ਬੱਚੇ ਲਈ ਆਨੰਦ ਮਹਿੰਦਰਾ ਨੇ ਵਧਾਇਆ ਮੱਦਦ ਦਾ ਹੱਥ
ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਵਾਇਰਲ ਵੀਡੀਓਜ਼ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਹਨ। ਆਨੰਦ ਮਹਿੰਦਰਾ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੇ ਹਨ। ਹੁਣੇ ਜਿਹੇ ਉਨ੍ਹਾਂ ਨੇ ਇਕ 10 ਸਾਲ ਦੇ ਬੱਚੇ ਦੀ ਮਦਦ ਕਰਕੇ ਇਸ ਦਾ ਉਦਾਹਰਣ ਦਿੱਤਾ। ਸੋਸ਼ਲ ਮੀਡੀਆ ‘ਤੇ ਇਕ ਇਮੋਸ਼ਨਲ ਵੀਡੀਓ ਜੰਮ ਕੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਪੰਜਾਬੀ ਬੱਚਾ ਐੱਗ ਰੋਲ ਬਣਾਉਂਦਾ ਦਿਖਾਈ ਦੇ ਰਿਹਾ ਹੈ।
ਪਿਤਾ ਦਾ ਹੋ ਚੁੱਕਾ ਦੇਹਾਂਤ
ਜਸਪ੍ਰੀਤ ਨੇ ਦੱਸਿਆ ਕਿ ਛੋਟੀ ਉਮਰ ਵਿਚ ਹੀ ਉਸ ਦੇ ਉਪਰ ਘਰ ਦੀ ਜ਼ਿੰਮੇਵਾਰੀ ਆ ਗਈ ਹੈ। ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਉਸ ਦੀ ਇਕ 14 ਸਾਲ ਦੀ ਭੈਣ ਹੈ ਤੇ ਮਾਂ ਬੱਚਿਆਂ ਨੂੰ ਛੱਡ ਕੇ ਪੰਜਾਬ ਆਪਣੇ ਪੇਕੇ ਚਲੀ ਗਈ ਹੈ। ਦਿੱਲੀ ਤਿਲਕ ਵਿਚ ਵਿਚ ਰੋਲ ਬਣਾ ਕੇ ਘਰ ਚਾਲ ਰਹੇ ਜਸਪ੍ਰੀਤ ਨੂੰ ਆਪਣੇ ਪਿਤਾ ਤੋਂ ਇਹ ਹੁਨਰ ਮਿਲਿਆ ਸੀ।
ਮਾਂ ਨੇ ਵੀ ਛੱਡਿਆ ਸਾਥ
ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਨਹੀਂ ਛੱਡੀ ਹੈ ਤੇ ਉਹ ਆਪਣੇ ਚਾਚਾ ਦੇ ਨਾਲ ਰਹਿੰਦਾ ਹੈ। ਬੱਚੇ ਨੇ ਦੱਸਿਆ ਕਿ ਪਿਤਾ ਦੇ ਦੇਹਾਂਤ ਦੇ ਬਾਅਦ ਉਸ ਦੀ ਮਾਂ ਦਿੱਲੀ ਵਿਚ ਨਹੀਂ ਰਹਿਣਾ ਚਾਹੁੰਦੀ ਸੀ। ਇਸ ਲਈ ਉਹ ਪੰਜਾਬ ਚਲੀ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਉਪਰ ਆ ਗਈ। ਉਹ ਪੜ੍ਹਾਈ ਦੇ ਨਾਲ-ਨਾਲ ਦੁਕਾਨ ਵੀ ਚਲਾਉਂਦਾ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੀ ਵੋਟਿੰਗ ਜਾਰੀ, 10 ਰਾਜਾਂ…
ਜਸਪ੍ਰੀਤ ਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਹਾਂ। ਜਦੋਂ ਤੱਕ ਸਰੀਰ ਵਿਚ ਤਾਕਤ ਰਹੇਗੀ ਉਦੋਂ ਤੱਕ ਲੜਾਂਗਾ। ਸੋਸ਼ਲ ਮੀਡੀਆ ‘ਤੇ ਵੀਡੀਓ ਖੁਦ ਆਨੰਦ ਮਹਿੰਦਰਾ ਨੇ ਆਪਣੇ X ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਇਸ ਹਿੰਮਤੀ ਬੱਚੇ ਦਾ ਨਾਂ ਜਸਪ੍ਰੀਤ ਹੈ ਪਰ ਉਸ ਦੀ ਪੜ੍ਹਾਈ ‘ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ।
ਮੈਨੂੰ ਲੱਗਦਾ ਹੈ ਕਿ ਉਹ ਦਿੱਲੀ ਦੇ ਤਿਲਕ ਨਗਰ ਵਿਚ ਹੈ। ਜੇਕਰ ਕਿਸੇ ਕੋਲ ਉਸ ਦਾਨੰਬਰ ਜਾਂ ਸੰਪਰਕ ਦਾ ਕੋਈ ਹੋਰ ਜ਼ਰੀਆ ਹੈ ਤਾਂ ਪਲੀਜ਼ ਸ਼ੇਅਰ ਕਰੋ। ਮਹਿੰਦਰਾ ਫਾਊਂਡੇਸ਼ ਦੀ ਟੀਮ ਇਹ ਪਤਾ ਲਗਾਏਗੀ ਅਸੀਂ ਉਸ ਦੀ ਪੜ੍ਹਾਈ ਵਿਚ ਕਿਵੇਂ ਮਦਦ ਕਰ ਸਕਦੇ ਹਾਂ।