ਬੋਰਵੈੱਲ ‘ਚ ਡਿੱਗਿਆ ਡੇਢ ਸਾਲ ਦਾ ਮਾਸੂਮ
ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਖਾਲੀ ਪਾਏ ਬੋਰਵੈਲ ‘ਚ ਡੇਢ ਸਾਲ ਦਾ ਬੱਚਾ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਬੱਚੇ ਦੇ ਡਿੱਗਣ ਦਾ ਪਤਾ ਲੱਗਾ ਤਾਂ ਮੌਕੇ ‘ਤੇ ਭਾਜੜਾਂ ਪੈ ਗਈਆਂ।
ਉਕਤ ਘਟਨਾ ਦਾ ਪ੍ਰਸ਼ਾਸਨ ਨੂੰ ਪਤਾ ਲੱਗੇ ਹੀ ਮੌਕੇ ਪ੍ਰਸ਼ਾਸਨ ਮੌਕੇ ਉਤੇ ਪਹੁੰਚਿਆ। ਪੁਲਸ ਦੀ ਮੁਸਤੈਦੀ ਅਤੇ ਪ੍ਰਸ਼ਾਸਨ ਸਦਕਾ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਟੋਆ ਪੁੱਟ ਕੇ ਸਖ਼ਤ ਮੁਸ਼ੱਕਤ ਨਾਲ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਖੇਡਦੇ-ਖੇਡਦੇ ਹੋਏ ਬੋਰਵੈੱਲ ਵਿਚ ਜਾ ਡਿੱਗਿਆ ਸੀ।
ਇਹ ਵੀ ਪੜ੍ਹੋ : ਇੱਕ ਹੋਰ ਥੱਪੜ ਕਾਂਡ ! ਹੁਣ SpiceJet ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਨੂੰ ਜੜਿਆ ਥੱਪੜ
ਮੋਕੇ ‘ਤੇ ਬੱਚੇ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਸ ਥਾਂ ‘ਤੇ ਪਾਣੀ ਵਾਲਾ ਨਲਕਾ ਲੱਗਿਆ ਹੋਇਆ ਸੀ, ਜਿਸ ਨੂੰ ਪੁੱਟਣ ਤੋਂ ਬਾਅਦ ਬੋਰਵੈੱਲ ਖ਼ਾਲੀ ਛੱਡ ਦਿੱਤਾ ਗਿਆ ਸੀ। ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ।