ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ
ਫਰੀਦਕੋਟ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ ਹੈ। ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕੀਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਵਿਚ 2 ਬਦਮਾਸ਼ ਜ਼ਖਮੀ ਹੋਏ ਹਨ।
ਦੱਸ ਦੇਈਏ ਕਿ ਲੁੱਟ ਤੇ ਰੰਗਦਾਰੀ ਮਾਮਲੇ ਵਿਚ ਇਹ ਦੋਵੇਂ ਬਦਮਾਸ਼ ਲੋੜੀਂਦੇ ਹਨ। ਇਨ੍ਹਾਂ ‘ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਬਦਮਾਸ਼ਾਂ ਦੀ ਪਛਾਣ ਪਰਮਿੰਦਰ ਚਿੜੀ ਤੇ ਹੈਪੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਚਿੜੀ ਤੇ ਹੈਪੀ ਵੱਡੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਕ ਬਦਮਾਸ਼ਾਂ ਦੇ ਪੈਰ ‘ਤੇ ਗੋਲੀ ਲੱਗੀ ਹੈ ਜਦੋਂ ਕਿ ਦੂਜੇ ਬਦਮਾਸ਼ ਦੀ ਬਾਂਹ ‘ਤੇ ਗੋਲੀ ਲੱਗੀ ਹੈ।
ਇਹ ਵੀ ਪੜ੍ਹੋ : CM ਮਾਨ ਸ਼ਹੀਦ ਤਰਲੋਚਨ ਸਿੰਘ ਦੇ ਪਹੁੰਚੇ ਘਰ, ਪਰਿਵਾਰਕ ਮੈਂਬਰਾਂ ਨੂੰ…
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖੁਰਦਪੁਰਾ ਵਿਚ ਇਨ੍ਹਾਂ ਵੱਲੋਂ ਕਾਰ ਉਤੇ ਫਾਇਰਿੰਗ ਕੀਤੀ ਗਈ ਸੀ। ਉਸੇ ਨਾਲ ਜੁੜਿਆ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਜਿਸ ਥਾਂ ‘ਤੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਗਈ, ਉਥੇ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਜਿਸ ਕਾਰਨ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ ਤੇ ਇਸ ਮੁਕਾਬਲੇ ਵਿਚ ਦੋਵੇਂ ਫੱਟੜ ਹੋ ਗਏ।