ਛੁੱਟੀ ‘ਤੇ ਆਏ ਫੌਜੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ , ਜਾਂਚ ‘ਚ ਜੁਟੀ ਪੁਲਿਸ
ਛੁੱਟੀ ‘ਤੇ ਘਰ ਆਏ ਫੌਜੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮ੍ਰਿਤਕ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (24) ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਪਿੰਡ ਦੇ ਇਕ ਬੰਦੇ ਨਾਲ ਕੰਮ ਉਤੇ ਗਿਆ ਸੀ ਤੇ 26 ਸ਼ਾਮ ਤੱਕ ਵਾਪਸ ਨਹੀਂ ਪਰਤਿਆ ਤਾਂ ਉਸ ਦੀ ਪੁਲਿਸ ਰਿਪੋਰਟ ਕੀਤੀ ਗਈ ਪਰ ਜਦੋਂ ਇਸ ਦੀ ਲਾਸ਼ ਨਾਲੇ ਵਿਚੋਂ ਮਿਲੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ |
ਕੁਝ ਸਾਲ ਪਹਿਲਾਂ ਹੀ ਫੌਜ ਵਿਚ ਹੋਇਆ ਸੀ ਭਰਤੀ
ਗੁਰਪ੍ਰੀਤ ਸਿੰਘ ਕੁਝ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ | ਪਰ ਇਸ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਦਮੇ ‘ਚ ਹੈ | ਸਿੱਖ ਰੈਜੀਮੈਂਟ ਵਿਚ ਗੁਰਪ੍ਰੀਤ ਸਿੰਘ ਲਖਨਊ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਤੇ 2 ਮਹੀਨੇ ਪਹਿਲਾਂ ਹੀ ਛੁੱਟੀ ਉਤੇ ਆਇਆ ਸੀ। 29 ਜੂਨ ਨੂੰ ਆਪਣੀ ਡਿਊਟੀ ਉਤੇ ਹਾਜ਼ਰ ਹੋਣਾ ਸੀ।
ਇਹ ਵੀ ਪੜ੍ਹੋ : ਸਿਹਤ ਮੰਤਰੀ ਡਾ. ਬਲਬੀਰ ਦਾ ਵੱਡਾ ਐਲਾਨ , ਪੰਜਾਬ ‘ਚ 2000 ਡਾਕਟਰਾਂ ਦੀ ਹੋਵੇਗੀ ਨਿਯੁਕਤੀ
ਪਿੰਡ ਵਿੱਚ ਛਾਈ ਸੋਗ ਦੀ ਲਹਿਰ
ਦਰਅਸਲ , 25 ਜੂਨ ਨੂੰ ਗੁਰਪ੍ਰੀਤ ਸਿੰਘ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਕਿਸੇ ਕੰਮ ਨੂੰ ਗਿਆ ਸੀ ਤੇ 26 ਜੂਨ ਤੱਕ ਜਦੋਂ ਗੁਰਪ੍ਰੀਤ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੂੰ ਫਿਕਰ ਹੋਣ ਲੱਗੀ ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਉਸੇ ਸ਼ਾਮ ਹੀ ਗੁਰਪ੍ਰੀਤ ਦੀ ਲਾਸ਼ ਨਾਲੇ ਤੋਂ ਬਰਾਮਦ ਹੋਈ। ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪਿੰਡ ਵਾਲਿਆਂ ਤੇ ਪਰਿਵਾਰ ਵੱਲੋਂ ਗੁਰਪ੍ਰੀਤ ਨਾਲ ਕੋਈ ਮੰਦਭਾਗੀ ਘਟਨਾ ਵਾਪਰਣ ਦਾ ਖਦਸ਼ਾ ਪ੍ਰਗਟਾਇਆ ਹੈ | ਇਸ ਅਚਾਨਕ ਹੋਈ ਮੌਤ ਨਾਲ ਪਿੰਡ ਵਾਲਿਆਂ ‘ਚ ਡਰ ਦਾ ਮਾਹੌਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |