ਲੋਹੇ ਦੀ ਪੌੜੀ ‘ਤੇ ਚੜ੍ਹਨ ਦੌਰਾਨ ਮਾਸੂਮ ਨਾਲ ਵਾਪਰ ਗਿਆ ਭਾਣਾ , ਹੋਈ ਮੌਤ
ਸਮਰਾਲਾ ਦੇ ਸ੍ਰੀ ਗੁਰੂ ਅਰਜੁਨ ਦੇਵ ਕਲੋਨੀ ਦੇ ਕੋਲ ਰਹਿੰਦੇ ਇੱਕ 10 ਸਾਲਾ ਮਾਸੂਮ ਨਾਲ ਪੌੜੀ ‘ਤੇ ਚੜ੍ਹਨ ਦੌਰਾਨ ਮਾਸੂਮ ਨਾਲ ਭਾਣਾ ਵਾਪਰ ਗਿਆ | ਜਿਸ ਕਾਰਨ ਲੋਹੇ ਦੀ ਪੌੜੀ ‘ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਾਜਨ ਵਜੋਂ ਹੋਈ ਹੈ।
ਅਚਾਨਕ ਪੌੜੀ ਵਿੱਚ ਆਇਆ ਕਰੰਟ
ਮਿਲੀ ਜਾਣਕਾਰੀ ਅਨੁਸਾਰ ਰਾਜਨ ਘਰ ਵਿੱਚ ਬਣੀ ਲੋਹੇ ਦੀ ਪੌੜੀ ਉੱਪਰ ਚੜ ਰਿਹਾ ਸੀ ਤਾਂ ਅਚਾਨਕ ਪੌੜੀ ਵਿੱਚ ਕਰੰਟ ਆ ਗਿਆ ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਬੱਚੇ ਨੂੰ ਸਮਰਾਲਾ ਸਿਵਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਇਹ ਵੀ ਪੜ੍ਹੋ : ਸਮਰਾਲਾ ‘ਚ ਵੱਡੀ ਵਾਰਦਾਤ , ਪੁੱਤ ਨੇ ਆਪਣੇ ਹੀ ਪਿਓ ਦਾ ਕਰ ਦਿੱਤਾ ਕਤਲ
ਮ੍ਰਿਤਕ ਦੇ ਪਿਤਾ ਰਣਜੀਤ ਯਾਦਵ ਨੇ ਦੱਸਿਆ ਕਿ ਪਹਿਲਾਂ ਵੀ ਬਹੁਤ ਵਾਰ ਲੋਹੇ ਦੀ ਪੌੜੀ ਵਿੱਚ ਕਰੰਟ ਆਉਂਦਾ ਹੈ ਪਰ ਕਿਸੇ ਨੇ ਠੀਕ ਨਹੀਂ ਕਰਵਾਇਆ। ਪਿਤਾ ਨੇ ਕਿਹਾ ਕਿ ਅਸੀਂ ਪ੍ਰਵਾਸੀ ਹਾਂ ਤੇ ਇਥੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਹਾਂ। ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।