ਸਵੇਰੇ-ਸਵੇਰੇ ਅਮੂਲ ਦੁੱਧ ਦੀਆਂ ਕੀਮਤਾਂ ‘ਚ ਹੋਇਆ ਵਾਧਾ
ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਦਰਅਸਲ, ਗੁਜਰਾਤ ਮਿਲਕ ਮਾਰਕੀਟਿੰਗ ਫੈੱਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਦਾ ਵਾਧਾ ਕੀਤਾ ਹੈ। ਦੁੱਧ ’ਤੇ ਵਧਾਈਆਂ ਗਈਆਂ ਇਹ ਨਵੀਆਂ ਕੀਮਤਾਂ ਸੋਮਵਾਰ (3 ਜੂਨ) ਤੋਂ ਲਾਗੂ ਹੋ ਜਾਣਗੀਆਂ।
ਜੀ.ਸੀ.ਐੱਮ.ਐੱਮ.ਐੱਫ. ਅਨੁਸਾਰ, ਅਮੂਲ ਤਾਜ ਪਾਊਚ ਨੂੰ ਛੱਡ ਕੇ ਬਾਕੀ ਸਾਰੇ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਵਧੀਆਂ ਕੀਮਤਾਂ ’ਚ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਅਮੂਲ ਸ਼ਕਤੀ ਸ਼ਾਮਲ ਹਨ।
ਇਹ ਵੀ ਪੜ੍ਹੋ- ਵੇਰਕਾ ਦੁੱਧ ਦੀਆਂ ਕੀਮਤਾਂ ‘ਚ ਹੋਇਆ ਵਾਧਾ
ਨਵੀਆਂ ਕੀਮਤਾਂ ਜਾਰੀ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਇਕ ਲੀਟਰ ਦੁੱਧ ਲਈ 66 ਰੁਪਏ ਦੇਣੇ ਪੈਣਗੇ, ਜੋ ਚੋਣਾਂ ਤੋਂ ਪਹਿਲਾਂ 64 ਰੁਪਏ ਪ੍ਰਤੀ ਲੀਟਰ ਵਿਕਦਾ ਸੀ। ਦੁੱਧ ਦੀਆਂ ਵਧਦੀਆਂ ਕੀਮਤਾਂ ਨੂੰ ਦੇਖ ਕੇ ਆਮ ਆਦਮੀ ਦਾ ਬਜਟ ਹਮੇਸ਼ਾ ਹੀ ਵਿਗੜ ਜਾਂਦਾ ਹੈ।