ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਲੋਂ ਚਾਈਨਾ ਡੋਰ ਦੇ ਖਿਲਾਫ ਚਲਾਈ ਗਈ ਖਾਸ ਮੁਹਿੰਮ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਿਸ਼ਾ ਨਿਰਦੇਸ਼ਾਂ ਤੇ ਚਾਈਨਾ ਡੋਰ ( ਖੂਨੀ ਡੋਰ )ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸਦੇ ਚਲਦੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਡਰੋਨ ਮੁੱਹਈਆ ਕਰਵਾਏ ਗਏ ਹਨ ਜਿਸਦੇ ਚਲਦੇ ਸਾਡੀ ਪੁਲਿਸ ਟੀਮ ਵੱਲੋਂ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਜਾਰੀ ਮੁਹਿੰਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਅੰਮ੍ਰਿਤਸਰ ਸਾਊਥ ਦੇ ਏਸੀਪੀ ਪਰਵੇਸ਼ ਚੋਪੜਾ ਦੇ ਵੱਲੋਂ ਥਾਣਾ ਸੀ ਡਵੀਜਨ ਦੇ ਖੇਤਰ ਵਿਖੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਖਿਲਾਫ਼ ਨਜ਼ਰ ਰੱਖੀ ਜਾ ਰਹੀ ਹੈ।
ਪਤੰਗਬਾਜ਼ੀ ਚਾਈਨਾ ਡੋਰ ਨਾਲ ਕਰਨ ਵਾਲਿਆ ‘ਤੇ ਨਜਰ
ਅੰਮ੍ਰਿਤਸਰ ਸਾਊਥ ਦੇ ਏਸੀਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਹੁਣ ਤੱਕ ਸਾਊਥ ਡਵੀਜਨ ਦੇ ਸਾਰੇ ਥਾਣਿਆਂ ਵਿੱਚ ਹੁਣ ਤੱਕ ਅਲੱਗ ਅਲੱਗ ਮਾਮਲੇ ਦਰਜ ਕੀਤੇ ਗਏ ਹਨ ਤੇ ਸਾਡੇ ਵੱਲੋਂ ਡਰੋਨ ਨੂੰ ਉਡਾਕੇ ਪਤੰਗਬਾਜ਼ੀ ਚਾਈਨਾ ਡੋਰ ਨਾਲ ਕਰਨ ਵਾਲਿਆ ‘ਤੇ ਨਜਰ ਰੱਖੀ ਜਾ ਰਹੀ ਹੈ ਉਣਾ ਕਿਹਾ ਕਿ ਇਹ ਖੂਨੀ ਡੋਰ ਹੈ ਇਸਦਾ ਇਸਤੇਮਾਲ ਨਾ ਕੀਤਾ ਜਾਵੇ ਜੇਕਰ ਪਤੰਗਬਾਜ਼ੀ ਕਰਨੀ ਹੈ ਤਾਂ ਧਾਗੇ ਦੀ ਡੋਰ ਨਾਲ ਕੀਤੀ ਜਾਵੇ।
ਬਾਲ ਅਧਿਕਾਰ ਕਮਿਸ਼ਨ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਸ਼ਿਫਾਰਸ਼ || Latest News
ਉਹਨਾਂ ਨੇ ਕਿਹਾ ਕਿ ਹੁਣ ਡਰੋਨ ਦੀ ਮਦਦ ਦੇ ਨਾਲ ਚਾਈਨੀਜ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਤੇ ਰੱਖੀ ਜਾ ਰਹੀ ਹੈ ਨਜ਼ਰ, ਉਹਨਾਂ ਨੇ ਕਿਹਾ ਕਿ ਜਿਹੜਾ ਵੀ ਬੱਚਾ ਚਾਈਨਾ ਡੋਰ ਦੇ ਨਾਲ ਪਤੰਗਬਾਜੀ ਕਰਦਾ ਵਿਖਾਈ ਦੇ ਰਿਹਾ ਹੈ ਉਸ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਸਮਝਾਇਆ ਜਾ ਰਿਹਾ ਹੈ ਕੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਅਤੇ ਉਸ ਤੋਂ ਪੁੱਛਿਆ ਵੀ ਜਾ ਰਿਹਾ ਹੈ ਕਿ ਉਸ ਨੇ ਚਾਈਨਾ ਡੋਰ ਕਿੱਥੋਂ ਖਰੀਦੀ ਹੈ, ਫੇਰ ਉਸ ਦੁਕਾਨਦਾਰ ਦੇ ਕੋਲ ਜਾ ਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ, ਏਸੀਪੀ ਪਰਵੇਸ਼ ਚੋਪੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਤੋਂ ਬਚਿਆ ਜਾਵੇ ਆਪਣੇ ਮਨੋਰੰਜਨ ਲਈ ਪੰਛੀਆਂ ਤੇ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ, ਜੇ ਪਤੰਗਬਾਜ਼ੀ ਕਰਨੀ ਹੈ ਤਾਂ ਰਵਾਇਤੀ ਡੋਰ ਦਾ ਇਸਤੇਮਾਲ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਸਖਤੀ ਨਾਲ ਰੋਜਾਨਾ ਡਰੋਨ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਦੇ ਨਾਲ ਗੁੱਡੀ ਉਡਾਉਂਦੇ ਨੇ ਉਹਨਾਂ ਨੂੰ ਕੈਮਰੇ ਚ ਕੈਦ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਮਾਪਿਓ ਨੂੰ ਥਾਣੇ ਤੇ ਬੁਲਾਇਆ ਜਾਂਦਾ ਹੈ ਤੇ ਵੀਡੀਓ ਦਿਖਾ ਕੇ ਵਾਰਨਿੰਗ ਦਿੱਤੀ ਜਾਂਦੀ ਹੈ ਅੱਗੇ ਤੋਂ ਅਗਰ ਉਹਨਾਂ ਨੇ ਅਜਿਹਾ ਕੀਤਾ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।