ਅੰਮ੍ਰਿਤਸਰ ਪੁਲਿਸ ਨੇ ਦੋ ਫਰਜੀ ਟਰੈਵਲ ਏਜੈਂਟਾਂ ਨੂੰ ਕੀਤਾ ਕਾਬੂ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਵਹਿਮ ਦੇ ਤਹਿਤ ਅੰਮ੍ਰਿਤਸਰ ਏਅਰਪੋਰਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਦੋ ਫਰਜ਼ੀ ਟਰੈਵਲ ਏਜੰਟ ਨੂੰ ਠੱਗੀ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ‘ਚ ਬਿਜਲੀ ਕਾਮਿਆਂ ਨੇ 17 ਸਤੰਬਰ ਤੱਕ ਵਧਾਈ ਹੜਤਾਲ, ਰੱਖੀਆਂ ਆਹ ਮੰਗਾਂ
ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਏਅਰਪੋਰਟ ਪੁਲਿਸ ਸਟੇਸ਼ਨ ਦੇ ਉੱਪਰ ਸ਼ਿਕਾਇਤ ਆਈ ਸੀ ਜਸਪ੍ਰੀਤ ਨਾਮ ਦਾ ਨੌਜਵਾਨ ਵਿਦੇਸ਼ ਜਾ ਰਿਹਾ ਸੀ, ਜਦੋਂ ਉਹ ਅੰਮ੍ਰਿਤਸਰ ਏਅਰਪੋਰਟ ਤੇ ਚੈੱਕਇਨ ਕਰ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡ ਓਵਰ ਕਰ ਦਿੱਤਾ ਗਿਆ। ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਅਸੀਂ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਦੋ ਲੋਕਾਂ ਦੀ ਸ਼ਨਾਖਤ ਹੋਈ ਜਿਹੜੇ ਏਜਟ ਜਿਨਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਅਸੀਂ ਇੰਨੇ ਪੈਸੇ ਲੈ ਕੇ ਤੁਹਾਨੂੰ ਵਿਦੇਸ਼ ਭੇਜਾਗੇ । ਉਸ ਤੋਂ ਬਾਅਦ ਉਹਨਾਂ ਦਾ ਪਿੱਛਾ ਕੀਤਾ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ , ਧਰਮਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ ਅਤੇ ਦੂਜਾ ਰੋਸ਼ਨ ਸਿੰਘ ਜਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ।
ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ
ਇਹ ਪਹਿਲੋਂ ਵੀ ਏਜੰਟ ਰਹੇ ਨੇ ਹੁਣ ਇਹਨਾਂ ਕੋਲ ਕੋਈ ਵੀ ਲਾਈਸੈਂਸ ਨਹੀਂ ਹੈ , ਇਹਨਾਂ ਦੇ ਖਿਲਾਫ ਹੋਰ ਵੀ ਸ਼ਿਕਾਇਤਾਂ ਆਈਆਂ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10 ਹਜ਼ਾਰ ਅਮਰੀਕਨ ਡਾਲਰ 855 ਆਸਟ੍ਰੇਲੀਆ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਅਤੇ 6200 ਇੰਡੀਅਨ ਗਾਰੰਟੀ ਸਾਰੀ ਦੀ ਸਾਰੀ ਰਿਕਵਰ ਹੋਈ ਹੈ ਇਹਨਾਂ ਦੇ ਕੋਲ ਇੱਕ ਗੱਡੀ ਵੀ ਬਰਾਮਦ ਹੋਈ ਹੈ, ਇਹਨਾਂ ਦੇ ਖਿਲਾਫ ਪਹਿਲੇ ਵੀ ਕਈ ਸ਼ਿਕਾਇਤ ਆਈਆਂ ਸੀ , ਇਹਨਾਂ ਨੇ ਕਾਫੀ ਲੋਕਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰੀਆਂ ਸੀ, ਇਹਨਾਂ ਦੋਵਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਕੀਤਾ ਜਾਵੇਗਾ ਅਤੇ ਹੋਰ ਵੀ ਗਹਿਰਾਈ ਦੇ ਨਾਲ ਪੁਸ਼ ਪੜਤਾਲ ਕੀਤੀ ਜਾਵੇਗੀ।