ਸ਼੍ਰੀ ਅਕਾਲ ਤਖਤ ਸਾਹਿਬ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹੁੰਚਿਆ ਮਾਫੀਨਾਮਾ
ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਬਿਆਨ ਨੂੰ ਲੈ ਕੇ ਉਹਨਾਂ ਵੱਲੋਂ ਬੇਸ਼ੱਕ ਜਨਤਕ ਤੌਰ ਤੇ ਮਾਫੀ ਮੰਗ ਲਿੱਤੀ ਗਈ ਸੀ। ਲੇਕਿਨ ਅੱਜ ਉਹਨਾਂ ਦਾ ਇੱਕ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਸਤੇ ਪਹੁੰਚਿਆ।
ਉਹਨਾਂ ਵੱਲੋਂ ਆਪਣਾ ਉਹ ਮਾਫੀਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ ਉਥੇ ਹੀ ਇਸ ਵਫਦ ਦੇ ਵਿੱਚ ਮਜੀਠਾ ਹਲਕੇ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਅਤੇ ਉਹਨਾਂ ਦੇ ਸਾਥੀ ਮੌਜੂਦ ਨੇ ਜਿਨਾਂ ਵੱਲੋਂ ਮਾਫੀਨਾਮਾ ਦੇ ਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਗੁਰੂ ਨੂੰ ਸਮਰਪਿਤ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮੇਸ਼ਾ ਹੀ ਉਹਨਾਂ ਦਾ ਸਿਰ ਝੁੱਕਦਾ ਰਹਿੰਦਾ ਹੈ। ਅਤੇ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਉਣਗੇ ਤਾਂ ਉਹ ਜਰੂਰ ਪਹੁੰਚਣਗੇ ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਵੱਲੋਂ ਸਿਆਸਤਦਾਨਾਂ ਨੂੰ ਹਮੇਸ਼ਾ ਹੀ ਤਾੜਨਾ ਕੀਤੀ ਜਾਂਦੀ ਰਹੀ ਹੈ ਕਿ ਉਹ ਕਿਸੇ ਵੀ ਧਾਰਮਿਕ ਮੁੱਦਿਆਂ ਦੇ ਉੱਤੇ ਕੋਈ ਵੀ ਆਪਣਾ ਬਿਆਨ ਨਹ ਦੇਣਾ ਦੇਣ ਲੇਕਿਨ ਬੀਤੇ ਦਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਲ ਚੁੱਕੇ ਗਏ ਸਨ। ਲੇਕਿਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਨਤਕ ਤੌਰ ਤੇ ਇੱਕ ਨਿੱਜੀ ਚੈਨਲ ਤੇ ਮਾਫੀ ਮੰਗ ਲਿੱਤੀ ਗਈ ਸੀ।
ਲੇਕਿਨ ਅੱਜ ਉਹਨਾਂ ਦਾ ਇੱਕ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਮਾਫੀਨਾਮਾ ਲੈ ਕੇ ਪਹੁੰਚਿਆ ਜਿਸ ਵਿੱਚ ਮਜੀਠੇ ਹਲਕੇ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਮਾਨ ਸਿੰਘ ਸਚਰ ਮੌਜੂਦ ਰਹੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਪਾਲ ਸਿੰਘ ਸਚਰ ਨੇ ਕਿਹਾ ਕਿ ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਨਤਕ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋ ਮਾਫੀ ਮੰਗ ਲਿਤੀ ਗਈ ਸੀ ਅਤੇ ਉਹਨਾਂ ਦਾ ਮਨ ਆਵਾਜ਼ ਦੇ ਰਿਹਾ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਇੱਕ ਲਿਖਤ ਮੁਾਫੀ ਜਰੂਰ ਮੰਗਣ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਾਨੂੰ ਇੱਥੇ ਭੇਜਿਆ ਗਿਆ ਹੈ।
ਉਹਨਾਂ ਨੇ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਚੋਣ ਅਖਾੜੇ ਵਿੱਚ ਭਖਣ ਕਾਰਨ ਉਹ ਇੱਥੇ ਨਹੀਂ ਪਹੁੰਚ ਸਕੇ ਲੇਕਿਨ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸੱਧਣਗੇ ਤਾਂ ਉਹ ਜਰੂਰ ਪਹੁੰਚਣਗੇ। ਉੱਥੇ ਹੀ ਦੂਸਰੇ ਪਾਸੇ ਉਹਨਾਂ ਵੱਲੋਂ ਵਿਰਸਾ ਸਿੰਘ ਵਲਟੋਹੇ ਵੱਲੋਂ ਦਿੱਤੇ ਗਏ ਬਿਆਨ ਤੇ ਬੋਲਦੇ ਹੋਏ ਕਿਹਾ ਕਿ ਸਿਰਫ ਵਿਰਸਾ ਸਿੰਘ ਵਲਟੋਹਾ ਹੀ ਪੰਥਕ ਪਾਰਟੀ ਨਹੀਂ ਹਨ ਅਸੀਂ ਵੀ ਪੰਥਕ ਹਾਂ ਅਤੇ ਅਸੀਂ ਗੁਰੂ ਦੇ ਲੜ ਲੱਗ ਗਏ ਤੇ ਗੁਰੂ ਦੇ ਭੈ ਦੇ ਵਿੱਚ ਰਹਿ ਕੇ ਹੀ ਜੀਨੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਇਸ ਦਾ ਬਿਆਨ ਖੁਦ ਵਿਰਸਾ ਸਿੰਘ ਵਲਟੋਹਾ ਦੇਨ ਤਾਂ ਉਹ ਬਿਹਤਰ ਰਵੇਗਾ।
ਉੱਥੇ ਹੀ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੁਮਾਇੰਦਿਆਂ ਵੱਲੋਂ ਇਸ ਮਾਫੀ ਪੱਤਰ ਨੂੰ ਲੈਣ ਤੋਂ ਬਾਅਦ ਭਗਵੰਤ ਪਾਲ ਸਿੰਘ ਸੱਚਰ ਅਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਆਸ਼ਵਾਸਨ ਦਵਾਇਆ ਗਿਆ ਕਿ ਇਹ ਮਾਸੀਨਾਮਾ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੁਣਾਂ ਤੱਕ ਪਹੁੰਚਾ ਦਿੱਤਾ ਜਾਵੇਗਾ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਇਸ ਤੇ ਹੋਰ ਫੈਸਲਾ ਲੈ ਸਕਣਗੇ।
ਇੱਥੇ ਦੱਸਣ ਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕੀਤੀ ਗਈ ਟਿੱਪਣੀ ਤੋਂ ਬਾਅਦ ਬੇਸ਼ੱਕ ਮੁਆਫੀ ਮੰਗ ਲਿੱਤੀ ਗਈ ਹੋਵੇ ਲੇਕਿਨ ਅੱਜ ਉਹਨਾਂ ਵੱਲੋਂ ਆਪਣੀ ਇੱਕ ਲਿਖਤ ਮਾਫੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਗਈ ਜਿਸ ਨੂੰ ਦੇਣ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਮਜੀਠਾ ਹਲਕੇ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਮੁੱਖ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਗੱਲ ਵੀ ਕਹੀ ਗਈ।