Amazon ਦੇ ਸਕਦੀ ਹੈ ਮੁਲਾਜ਼ਮਾਂ ਨੂੰ ਝਟਕਾ, 10,000 ਲੋਕਾਂ ਨੂੰ ਕੱਢਣ ਦੀ ਤਿਆਰੀ!

0
537

ਮੈਟਾ ਤੇ ਟਵਿੱਟਰ ਤੋਂ ਬਾਅਦ ਹੁਣ ਸ਼ਾਪਿੰਗ ਪਲੈਟਫਾਰਮ ਐਮਾਜ਼ੋਨ ਨੇ 10 ਹਜ਼ਾਰ ਮੁਲਾਜ਼ਮ ਇਸ ਹਫਤੇ ਕੱਢਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਈ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ।

ਇਕ ਰਿਪੋਰਟ ਮੁਤਾਬਕ ਕੰਪਨੀ ਇਸ ਹਫਤੇ ਤੋਂ ਹੀ ਛਾਂਟੀ ਸ਼ੁਰੂ ਕਰ ਸਕਦੀ ਹੈ। ਛਾਂਟੀ ਮੁੱਖ ਤੌਰ ‘ਤੇ ਅਲੈਕਸਾ ਅਤੇ ਇਸ ਦੀ ਰਿਟੇਲ ਯੂਨਿਟ ਅਤੇ ਐੱਚ.ਆਰ. ਟੀਮ ਵਰਗੇ ਉਤਪਾਦ ਬਣਾਉਣ ਵਾਲੀ ਕੰਪਨੀ ਦੀ ਡਿਵਾਈਸ ਯੂਨਿਟ ਵਿੱਚ ਕੀਤੀ ਜਾਵੇਗੀ।

ਹਾਲਾਂਕਿ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਛਾਂਟੀ ਦੀ ਗਿਣਤੀ ਵਧਣ ਦੇ ਨਾਲ-ਨਾਲ ਘੱਟ ਵੀ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 31 ਦਸੰਬਰ 2021 ਤੱਕ ਦੇ ਅੰਕੜਿਆਂ ਮੁਤਾਬਕ ਐਮਾਜ਼ਾਨ ਕੰਪਨੀ ਵਿੱਚ ਫੁੱਲ ਟਾਈਮ ਅਤੇ ਪਾਰਟ ਟਾਈਮ ਸਮੇਤ ਕੁੱਲ 16 ਲੱਖ ਕਰਮਚਾਰੀ ਕੰਮ ਕਰਦੇ ਹਨ। ਹਾਲ ਹੀ ‘ਚ ਕੰਪਨੀ ਨੇ ਕਿਹਾ ਸੀ ਕਿ ਉਹ ਅਗਲੇ ਕੁਝ ਮਹੀਨਿਆਂ ਲਈ ਕੰਪਨੀ ‘ਚ ਨਵੀਂ ਭਰਤੀ ‘ਤੇ ਰੋਕ ਲਗਾ ਰਹੀ ਹੈ। ਕੁਝ ਦਿਨ ਪਹਿਲਾਂ ਐਮਾਜ਼ਾਨ ਕੰਪਨੀ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਸ ਵਾਰ ਛੁੱਟੀਆਂ ਦੇ ਸੀਜ਼ਨ ‘ਚ ਉਸ ਦੀ ਗ੍ਰੋਥ ਹਰ ਸਾਲ ਦੇ ਮੁਕਾਬਲੇ ਘੱਟ ਰਹਿ ਸਕਦੀ ਹੈ।

ਮੁਨਾਫਾ ਨਾ ਹੋਣ ਕਾਰਨ ਕੰਪਨੀ ਨੇ ਇਹ ਫੈਸਲਾ ਲਿਆ ਹੈ।

ਐਮਾਜ਼ਾਨ ਨੂੰ ਖਦਸ਼ਾ ਹੈ ਕਿ ਆਰਥਿਕ ਮੰਦੀ ਲਗਾਤਾਰ ਵਧ ਰਹੀ ਹੈ, ਅਜਿਹੇ ‘ਚ ਕੰਪਨੀ ਨੂੰ ਆਪਣੇ ਖਰਚੇ ਘੱਟ ਕਰਨੇ ਚਾਹੀਦੇ ਹਨ। ਕੰਪਨੀ ਨੇ ਪਿਛਲੇ ਹਫਤੇ ਹੀ ਹਾਇਰਿੰਗ ਫ੍ਰੀਜ਼ ਦਾ ਐਲਾਨ ਵੀ ਕੀਤਾ ਸੀ। ਕਈ ਕਰਮਚਾਰੀਆਂ ਨੂੰ ਕਿਤੇ ਹੋਰ ਨੌਕਰੀ ਲੱਭਣ ਲਈ ਵੀ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਸੂਬੇ ਭਰ ‘ਚ ਅੱਜ ਹੋਵੇਗਾ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਸਰਚ ਆਪ੍ਰੇਸ਼ਨ

ਦੱਸ ਦੇਈਏ ਕਿ ਇਸ ਛਾਂਟੀ ਦੇ ਨਾਲ ਐਮਾਜ਼ਾਨ ਕੰਪਨੀ ਵੀ ਉਨ੍ਹਾਂ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗੀ ਜੋ ਸੰਭਾਵਿਤ ਆਰਥਿਕ ਨੁਕਸਾਨ ਤੋਂ ਪਹਿਲਾਂ ਛਾਂਟੀ ਕਰ ਰਹੀਆਂ ਹਨ। ਹਾਲ ਹੀ ‘ਚ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ 13 ਫੀਸਦੀ ਯਾਨੀ ਕਰੀਬ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਬੁੱਧਵਾਰ ਨੂੰ ਕਰਮਚਾਰੀਆਂ ਨੂੰ ਲਿਖੇ ਪੱਤਰ ‘ਚ ਕਿਹਾ ਕਿ ਕਮਾਈ ‘ਚ ਗਿਰਾਵਟ ਅਤੇ ਤਕਨਾਲੋਜੀ ਉਦਯੋਗ ‘ਚ ਚੱਲ ਰਹੇ ਸੰਕਟ ਕਾਰਨ ਇਹ ਫੈਸਲਾ ਲੈਣਾ ਪਿਆ।

LEAVE A REPLY

Please enter your comment!
Please enter your name here