ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ, ਕ੍ਰਿਸਟਿਨ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ‘ਚ ਬਣਾਈ ਥਾਂ || Paris Olympics 2024

0
66
Amazing win for PV Sindhu, defeating Christine to advance to the pre-quarter finals

ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ, ਕ੍ਰਿਸਟਿਨ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ‘ਚ ਬਣਾਈ ਥਾਂ

ਪੈਰਿਸ ਓਲੰਪਿਕਸ ਵਿੱਚ ਭਾਰਤ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਜਿਸਦੇ ਚੱਲਦਿਆਂ ਪੈਰਿਸ ਓਲੰਪਿਕ 2024 ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਚੱਲ ਰਹੇ ਮਹਿਲਾ ਸਿੰਗਲ ਬੈਡਮਿੰਟਨ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਇਸ ਭਾਰਤੀ ਸ਼ਟਲਰ ਨੇ ਆਪਣੇ ਦੂਜੇ ਗਰੁੱਪ ਮੈਚ ਦੇ ਆਖਰੀ ਮੈਚ ਵਿੱਚ ਇਸਟੋਨੀਅਨ ਵਿਰੋਧੀ ਕ੍ਰਿਸਟਿਨ ਕੁਬਾ ਨੂੰ 21-5, 21-10 ਨਾਲ ਹਰਾ ਕੇ ਕੁਆਲੀਫਾਈ ਕੀਤਾ। ਇਸ ਜਿੱਤ ਨਾਲ ਸਿੰਧੂ ਨੇ ਰਾਊਂਡ ਆਫ 16 ‘ਚ ਆਪਣੀ ਜਗ੍ਹਾ ਬਣਾ ਲਈ ਹੈ। ਇੱਥੇ ਸਭ ਤੋਂ ਵੱਡੀ ਗੱਲ ਰਹਿ ਹੈ ਕਿ ਉਸ ਨੇ ਇਹ ਮੈਚ 34 ਮਿੰਟ ਵਿੱਚ ਜਿੱਤ ਲਿਆ।

8 ਅੰਕ ਜਿੱਤ ਕੇ ਮੈਚ ਵਿੱਚ ਆਸਾਨ ਜਿੱਤ ਕੀਤੀ ਦਰਜ

ਸਿੰਧੂ ਨੇ ਪਹਿਲੀ ਗੇਮ ਵਿੱਚ ਲਗਾਤਾਰ 8 ਅੰਕ ਜਿੱਤ ਕੇ ਮੈਚ ਵਿੱਚ ਆਸਾਨ ਜਿੱਤ ਦਰਜ ਕੀਤੀ। ਬ੍ਰੇਕ ਤੱਕ ਸਕੋਰ 11-2 ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਸਾਨੀ ਨਾਲ 21-5 ਨਾਲ ਗੇਮ ਜਿੱਤ ਲਈ। ਦੂਜੇ ਮੈਚ ਵਿੱਚ ਕੌਬਾ ਨੇ ਥੋੜ੍ਹਾ ਬਿਹਤਰ ਖੇਡਿਆ। ਹਾਲਾਂਕਿ ਇਸ ਤੋਂ ਬਾਅਦ ਸਿੰਧੂ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਬ੍ਰੇਕ ਤੱਕ ਸਕੋਰ 11-6 ਕਰ ਦਿੱਤਾ। ਕੌਬਾ ਨੂੰ ਬ੍ਰੇਕ ਤੋਂ ਬਾਅਦ ਕੋਈ ਮੌਕਾ ਨਹੀਂ ਮਿਲਿਆ। ਸਿੰਧੂ ਨੇ ਦੂਜਾ ਮੈਚ 21-10 ਨਾਲ ਜਿੱਤ ਲਿਆ।

ਦੁਨੀਆ ਦੀ ਨੰਬਰ 111 ਖਿਡਾਰਨ ਖਿਲਾਫ ਜਿੱਤਿਆ ਸੀ ਮੈਚ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਸੀ। ਸਿੰਧੂ ਨੇ 28 ਜੁਲਾਈ ਨੂੰ ਮਹਿਲਾ ਸਿੰਗਲਜ਼ ਦੇ ਗਰੁੱਪ-ਐਮ ਵਿੱਚ ਆਪਣੇ ਪਹਿਲੇ ਮੈਚ ਵਿੱਚ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ ਨੂੰ ਆਸਾਨੀ ਨਾਲ ਹਰਾਇਆ। ਸਿੰਧੂ ਨੇ ਇਹ ਮੈਚ ਦੁਨੀਆ ਦੀ ਨੰਬਰ 111 ਖਿਡਾਰਨ ਖਿਲਾਫ 21-9, 21-6 ਨਾਲ ਜਿੱਤਿਆ ਸੀ। ਉਸ ਸਮੇਂ ਇਹ ਮੈਚ ਸਿਰਫ਼ 29 ਮਿੰਟ ਚੱਲਿਆ ਸੀ।

ਇਹ ਵੀ ਪੜੋ : ED ਵਲੋਂ ਦਿੱਲੀ -ਚੰਡੀਗੜ੍ਹ ਸਮੇਤ ਪੰਜਾਬ ‘ਚ ਛਾਪੇਮਾਰੀ , ਹਿਮਾਚਲ ‘ਚ ਕਾਂਗਰਸੀ ਵਿਧਾਇਕ ਦੇ ਘਰ ਮਾਰੀ ਰੇਡ

ਪੀਵੀ ਸਿੰਧੂ ਹੈਟ੍ਰਿਕ ਕਰ ਸਕਦੀ ਹੈ ਸਿੰਧੂ ਨੇ ਰੀਓ ਓਲੰਪਿਕ ‘ਚ ਸਿਲਵਰ ਮੈਡਲ ਅਤੇ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਜੇਕਰ ਉਹ ਪੈਰਿਸ ਓਲੰਪਿਕ ‘ਚ ਪੋਡੀਅਮ ‘ਤੇ ਪਹੁੰਚਣ ‘ਚ ਸਫਲ ਹੋ ਜਾਂਦੀ ਹੈ ਤਾਂ ਉਹ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਜਾਵੇਗੀ।

 

 

 

LEAVE A REPLY

Please enter your comment!
Please enter your name here