ਬਲੂ ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਨੇ ਦਿੱਤੀ ਸ਼ਰਧਾਂਜ਼ਲੀ
ਅੱਜ ਅਮਨ ਕੁਮਾਰ ਗਰਗ ਸੂਲਰ ਐਡਵੋਕੇਟ (ਕੌਮੀ ਪ੍ਰਧਾਨ) ਅਤੇ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ (ਸੀਨੀਅਰ ਕੌਮੀ ਮੀਤ ਪ੍ਰਧਾਨ) ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਦੀ ਰਹਿਨੁਮਾਈ ਵਿੱਚ ਜੂਨ19 84 ਵਿੱਚ ਬਲੂ ਸਟਾਰ ਆਪਰੇਸ਼ਨ ਦੌਰਾਨ ਅਤੇ ਪੰਜਾਬ ਵਿੱਚ ਅੱਤਵਾਦ ਸਮੇਂ ਦੇ ਦੌਰਾਨ ਅੱਤਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤੇ ਗਏ ਨਿਰਦੋਸ਼ ਲੋਕਾਂ ਨੂੰ ਫੌਜ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਜਵਾਨਾਂ ਨੂੰ ਸ੍ਰੀ ਹਨੂੰਮਾਨ ਮੰਦਰ ਪੁਲਿਸ ਲਾਈਨ ਰੋਡ ਪਟਿਆਲਾ ਵਿਖੇ ਹਵਨ ਅਤੇ ਯਗ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਹਵਨ ਦੌਰਾਨ ਪੰਡਿਤ ਜੀ ਨੇ ਮੰਤਰਾਂ ਦਾ ਉਚਾਰਣ ਬੜੀ ਸ਼ੁੱਧਤਾ ਨਾਲ ਕੀਤਾ ਅਤੇ ਪਰਮ ਪਿਤਾ ਪਰਮਾਤਮਾ (ਈਸ਼ਵਰ )ਅੱਗੇ ਇਹ ਬੇਨਤੀ ਕੀਤੀ ਕਿ ਜੋ ਲੋਕ ਅੱਤਵਾਦ ਸਮੇਂ ਵਿੱਚ ਅੱਤਵਾਦੀਆਂ ਵੱਲੋਂ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਜਿਨਾਂ ਵਿੱਚੋਂ ਕਈਆਂ ਦੇ ਭੋਗ ਵੀ ਨਹੀਂ ਪਾਏ ਜਾ ਸਕੇ ਸਨ। ਉਨ੍ਹਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣਾ ਤੇ ਪਿੱਛੇ ਰਹਿ ਰਹੇ ਪਰਿਵਾਰਾਂ ਨੂੰ ਇਸ ਅਸਹਿ ਤੇ ਅਕਹਿ ਦੁੱਖ ਨੂੰ ਸਹਿਣ ਕਰਨ ਦਾ ਬਲ ਬਖਸ਼ਣਾ ਜੀ।
ਇਸ ਹਵਨ ਜੱਗ ਵਿੱਚ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕਰਾਈਮ ਫਰੰਟ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜਿਲਾ ਮਾਨਸਾ ਤੋਂ ਚੇਅਰਪਰਸਨ ਮਿਸ ਸੀਮਾ ਭਾਰਗਵ ,ਜੋਇੰਟ ਸੈਕਟਰੀ ਰਵਿੰਦਰਜੀਤ ਕੌਰ ਅਤੇ ਜਿਲਾ ਬਠਿੰਡਾ ਤੋਂ ਬਲਾਕ ਪ੍ਰਧਾਨ ਅਨਮੋਲ ਸਿੰਘ ,ਜੁਆਇੰਟ ਸੈਕਟਰੀ ਮਲਕੀਤ ਕੌਰ ਜਿਲਾ ਮੋਗਾ ਤੋਂ ਬਲਾਕ ਪ੍ਰਧਾਨ ਜਸਵਿੰਦਰ ਕੌਰ ਆਪਣੀ ਵੱਡੀ ਟੀਮ ਨਾਲ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਸਰਦਾਰ ਹਰਪ੍ਰੀਤ ਸਿੰਘ ਆਰਚਰੀ ਕੋਚ ਪਟਿਆਲਾ, ਅਤੇ ਕਾਲੀ ਮਾਤਾ ਮੰਦਰ ਪਟਿਆਲਾ ਵੱਲੋਂ ਵਿਸ਼ਾਲ ਕੁਮਾਰ ਰਾਜੇਸ਼ ਕੁਮਾਰ, ਰਾਹੁਲ ਕੁਮਾਰ ਅਤੇ ਪ੍ਰਿੰਸ ਜੀ ਵੀ ਆਪਣੇ ਸਾਥੀਆਂ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਤੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਸਮੇਂ ਮੰਦਰ ਵਿੱਚ ਲੰਗਰ ਵੀ ਅਤੁੱਟ ਵਰਤਾਏ ਗਏ।