PM ਮੋਦੀ ਦੇ ‘X’ ‘ਤੇ 100 ਮਿਲੀਅਨ Followers ਹੋਣ ‘ਤੇ ਐਲਨ ਮਸਕ ਨੇ ਦਿੱਤੀ ਵਧਾਈ
ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣ ਗਏ ਹਨ ਜਿਸ ‘ਤੇ ਟੇਸਲਾ ਦੇ CEO ਐਲਨ ਮਸਕ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ | ਦਰਅਸਲ , ਪਿਛਲੇ ਹਫ਼ਤੇ 14 ਜੁਲਾਈ ਨੂੰ ‘X’ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਵੱਧ ਕੇ 100 ਮਿਲੀਅਨ ‘ਤੇ ਪਹੁੰਚ ਗਈ ਸੀ। ਜਿਸਦੇ ਚੱਲਦਿਆਂ ਉਹ ‘X’ ‘ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਗਏ ਹਨ | ਹੁਣ ਉਹਨਾਂ ਦੇ 100.2 ਮਿਲੀਅਨ ਫਾਲੋਅਰਜ਼ ਹਨ ।
100 ਮਿਲੀਅਨ ਫਾਲੋਅਰਜ਼ ਦੇ ਨਾਲ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ
ਧਿਆਨਯੋਗ ਹੈ ਕਿ ਪ੍ਰਧਾਨ ਮੰਤਰੀ ‘X’ ‘ਤੇ 100 ਮਿਲੀਅਨ ਫਾਲੋਅਰਜ਼ ਦੇ ਨਾਲ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਹਨ। ਉਨ੍ਹਾਂ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਹਨ, ਜਿਨ੍ਹਾਂ ਦੇ 37 ਮਿਲੀਅਨ ਫਾਲੋਅਰਜ਼ ਹਨ। ਪੌਪ ਫ੍ਰਾਂਸਿਸ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਦੇ 18 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ 17 ਮਿਲੀਅਨ ਫਾਲੋਅਰਜ਼ ਹਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ 15 ਮਿਲੀਅਨ ਫਾਲੋਅਰ ਹਨ, ਉਹ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹਨ।
ਇਹ ਵੀ ਪੜ੍ਹੋ : ਅਰਮਾਨ ਮਲਿਕ ਤੋਂ ਤਲਾਕ ਲਵੇਗੀ ਪਾਇਲ ! ਕਿਹਾ- “ਮੈਂ ਨਫ਼ਰਤ ਤੇ ਡਰਾਮੇ ਤੋਂ ਆ ਚੁੱਕੀ ਤੰਗ
ਇੰਸਟਾਗ੍ਰਾਮ ‘ਤੇ ਹੁਣ ਤੱਕ 806 ਪੋਸਟਾਂ ਪਾਈਆਂ
ਦੱਸ ਦਈਏ ਕਿ ਮੇਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਵੀ ਪੀਐੱਮ ਮੋਦੀ ਦੇ 91.3 ਮਿਲੀਅਨ ਫਾਲੋਅਰਜ਼ ਹਨ। ਇਹ ਕਿਸੇ ਨੂੰ ਵੀ ਫਾਲੋ ਨਹੀਂ ਕਰਦੇ ਹਨ। ਪੀਐੱਮ ਨੂੰ ਆਪਣੇ ਇੰਸਟਾਗ੍ਰਾਮ ‘ਤੇ ਹੁਣ ਤੱਕ 806 ਪੋਸਟਾਂ ਪਾਈਆਂ ਹਨ। ਉੱਥੇ ਹੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਚੈਨਲ ਨੂੰ 13.74 ਮਿਲੀਅਨ ਲੋਕਾਂ ਨੇ ਫਾਲੋ ਕੀਤਾ ਹੈ।