ਅਕਾਲੀ ਦਲ ਨੇ ਨਵੀਂ ਲਹਿਰ ਦੀ ਕੀਤੀ ਸ਼ੁਰੂਆਤ , ਗੁਰਪ੍ਰਤਾਪ ਵਡਾਲਾ ਨੂੰ ਬਣਾਇਆ ਕੋਆਰਡੀਨੇਟਰ
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਦੀ ਮੀਟਿੰਗ ਸਮਾਪਤ ਹੋ ਚੁੱਕੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ | ਜਿਸਦੇ ਚੱਲਦਿਆਂ ਗੁਰਪ੍ਰਤਾਪ ਵਡਾਲਾ ਨੂੰ ਲਹਿਰ ਦਾ ਕੋਆਰਡੀਨੇਟਰ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਪਰਸੀਡੀਅਮ ਦਾ ਗਠਨ ਕੀਤਾ ਜਾਵੇਗਾ।
ਪਾਰਟੀ ਪ੍ਰਧਾਨ ਦਾ ਨਾਂ ਨਹੀਂ ਸੋਚਿਆ
ਗੁਰਤਾਪ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਜਾਂ ਪਾਰਟੀ ਵਿੱਚੋਂ ਕੱਢੇ ਗਏ ਆਗੂਆਂ ਨਾਲ ਵੀ ਸੰਪਰਕ ਕਰਕੇ ਸੀਨੀਅਰ ਆਗੂਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ ਪਾਰਟੀ ਪ੍ਰਧਾਨ ਦੇ ਨਾਂ ‘ਤੇ ਅਜੇ ਤੱਕ ਸੋਚਿਆ ਨਹੀਂ ਹੈ | ਉਨ੍ਹਾਂ ਕਿਹਾ ਕਿ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਬਿਹਤਰ ਹਨ। ਜੇਕਰ ਇਸ ਨੂੰ ਲਾਗੂ ਕੀਤਾ ਗਿਆ ਹੁੰਦਾ ਤਾਂ ਅੱਜ ਅਕਾਲੀ ਦਲ ਦੀ ਸਥਿਤੀ ਕੁਝ ਹੋਰ ਹੋਣੀ ਸੀ। ਗੁਰਤਾਪ ਵਡਾਲਾ ਨੇ ਹਰਦੀਪ ਸਿੰਘ ਨਿੱਝਰ ਨੂੰ ਅੱਤਵਾਦੀ ਨਹੀਂ ਐਲਾਨਿਆ ਸਗੋਂ ਨੀਝਰ ਇੱਕ ਗੁਰਸਿੱਖ ਸੀ |
ਇਹ ਵੀ ਪੜ੍ਹੋ : ਪਾਰਟੀ ਖਿਲਾਫ ਪ੍ਰੋਗਰਾਮ ਕਰਨ ਵਾਲਿਆਂ ਲਈ ਮੁੱਖ ਦਫਤਰ ‘ਚ ਕੋਈ ਥਾਂ ਨਹੀਂ: ਅਕਾਲੀ ਦਲ
ਵਡਾਲਾ ਨੇ ਕਿਹਾ ਕਿ ਅਕਾਲੀ ਦਲ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੁੜ ਸਥਾਪਨਾ ਕੀਤੀ ਜਾਵੇਗੀ | ਸ੍ਰੀ ਅਕਾਲ ਤਖਤ ਸਾਹਿਬ ਤੋਂ 15 ਦਿਨਾਂ ਦੇ ਅੰਦਰ – ਅੰਦਰ ਜਵਾਬ ਦੀ ਮੰਗ ਕੀਤੀ ਗਈ ਹੈ |