ਨਾਰਾਇਣ ਚੌੜਾ ਨੂੰ ਸਨਮਾਨਿਤ ਕਰੇ ਅਕਾਲੀ ਦਲ, ਰਵਨੀਤ ਬਿੱਟੂ ਦਾ ਤੰਜ਼

0
22

ਨਾਰਾਇਣ ਚੌੜਾ ਨੂੰ ਸਨਮਾਨਿਤ ਕਰੇ ਅਕਾਲੀ ਦਲ, ਰਵਨੀਤ ਬਿੱਟੂ ਦਾ ਤੰਜ਼

ਸੁਖਬੀਰ ਬਾਦਲ ‘ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨਾਰਾਇਣ ਸਿੰਘ ਚੌੜਾ ਨੂੰ ਸਨਮਾਨਿਤ ਕਰੇ । ਚੌੜਾ ਨੇ ਭਾਵਨਾਵਾਂ ਵਿਚ ਆ ਕੇ ਇਹ ਕਦਮ ਚੁੱਕਿਆ ਹੈ। ਉਸ ਨੇ ਕਿਹਾ ਕਿ ਉਹ ਚੌੜਾ ਦੀ ਫੋਟੋ ਲਾ ਕੇ ਉਸ ਨੂੰ ਸਨਮਾਨ ਦੇਣ ਜਿਵੇਂ ਕਿ ਉਹ ਬਾਕੀ ਦੇ ਹਮਲਾਵਰਾਂ ਨੂੰ ਵੀ ਦਿੰਦੇ ਰਹੇ ਹਨ।

ਅਜਾਇਬਘਰ ਵਿਚ ਚੌੜਾ ਦੀ ਤਸਵੀਰ ਵੀ ਲਗਾਈ ਜਾਵੇ

ਬਿੱਟੂ ਨੇ ਹਮਲਾਵਰ ਨੂੰ ‘ਕੌਮ ਦਾ ਹੀਰਾ’ ਆਖਿਆ ਹੈ। ਇਸ ਹਮਲੇ ਦਾ ਅੱਤਵਾਦੀਆਂ ਤੇ ਗੈਂਗਸਟਰਾਂ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਉਸ ਨੇ ਤਨਜ਼ ਕੱਸਦਿਆਂ ਇਹ ਵੀ ਕਿਹਾ ਕਿ ਅਜਾਇਬਘਰ ਵਿਚ ਚੌੜਾ ਦੀ ਤਸਵੀਰ ਵੀ ਲਗਾਈ ਜਾਵੇ। ਉਸ ਨੇ ਬੇਅਦਬੀ ਨਾ ਸਹਿੰਦਿਆਂ ਹੋਇਆ ਹੀ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਹੈ।

NHAI ਨੇ ਤੈਅ ਕੀਤੇ ਨਵੇਂ ਮਾਪਦੰਡ, ਅਜਿਹਾ ਹੋਣ ‘ਤੇ ਨਹੀਂ ਮਿਲਣਗੇ ਨਵੇਂ ਠੇਕੇ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਨਿਭਾਉਂਦਿਆਂ ਸੁਖਬੀਰ ਬਾਦਲ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਨਾਰਾਇਣ ਸਿੰਘ ਚੌੜਾ ਵੱਲੋਂ ਗੋਲ਼ੀ ਚਲਾਈ ਗਈ ਪਰ ਪੁਲਿਸ ਦੀ ਮੁਸਤੈਦੀ ਕਾਰਨ ਸੁਖਬੀਰ ਬਾਦਲ ਵਾਲ-ਵਾਲ ਬਚ ਗਏ ਸਨ। ਹਮਲਾਵਰ ਨੂੰ ਪੁਲਿਸ ਵੱਲੋਂ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੂੰ ਨਾਰਾਇਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਸੀ ਤੇ ਪੁੱਛਗਿੱਛ ਜਾਰੀ ਹੈ।

LEAVE A REPLY

Please enter your comment!
Please enter your name here