AI ਦੇ ਗੌਡਫਾਦਰ ਜੈਫਰੀ ਹਿੰਟਨ ਨੂੰ ਮਿਲਿਆ ਨੋਬਲ ਪੁਰਸਕਾਰ
ਇਸ ਸਾਲ ਭੌਤਿਕ ਵਿਗਿਆਨ ਦੇ ਖੇਤਰ ‘ਚ ਨੋਬਲ ਪੁਰਸਕਾਰ ਵਿਗਿਆਨੀਆਂ ਜੌਨ ਹੋਪਫੀਲਡ ਤੇ ਜੈਫਰੀ ਹਿੰਟਨ ਨੂੰ ਦਿੱਤੇ ਜਾਣ ਦਾ ਐਲਾਨ ਹੋ ਚੁੱਕਾ ਹੈ। ਬ੍ਰਿਟਿਸ਼-ਕੈਨੇਡੀਅਨ ਵਿਗਿਆਨੀ ਜੈਫਰੀ ਹਿੰਟਨ ਨੂੰ ‘ਏਆਈ ਦੇ ਗੌਡਫਾਦਰ’ (Godfather of AI) ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਖੁਦ AI ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਇਸ ਪੁਰਸਕਾਰ ਦੇ ਐਲਾਨ ਤੋਂ ਬਾਅਦ ਜੈਫਰੀ ਨੇ ਚਿਤਾਵਨੀ ਦਿੰਦਿਆਂ ਕਿਹਾ, ‘ਸਾਨੂੰ ਕਈ ਸੰਭਾਵੀ ਬੁਰੇ ਨਤੀਜਿਆਂ ਬਾਰੇ ਵੀ ਚਿੰਤਾ ਕਰਨੀ ਪਵੇਗੀ। ਖਾਸ ਤੌਰ ‘ਤੇ ਇਨ੍ਹਾਂ ਚੀਜ਼ਾਂ ਦੇ ਕੰਟਰੋਲ ਤੋਂ ਬਾਹਰ ਹੋਣ ਦੇ ਖ਼ਤਰੇ ਬਾਰੇ।’ ਮੈਨੂੰ ਲਗਦਾ ਹੈ ਕਿ ਇਸ ਸਮੇਂ ਲੋਕਾਂ ਲਈ ਇਸ ਮੁੱਦੇ ‘ਤੇ ਕੰਮ ਕਰਨਾ ਮਹੱਤਵਪੂਰਨ ਹੈ ਕਿ ਅਸੀਂ ਕੰਟਰੋਲ ਕਿਵੇਂ ਬਣਾਈਏ।
ਸਾਨੂੰ ਇਸ ਬਾਰੇ ਹੋਰ ਬਹੁਤ ਖੋਜ ਕਰਨ ਦੀ ਲੋੜ ਹੈ। ਉਨ੍ਹਾਂ ਹਾਲ ਹੀ ‘ਚ ਏਆਈ ਦੇ ਜੋਖ਼ਮਾਂ ਬਾਰੇ ਵਧੇਰੇ ਖੁੱਲ੍ਹ ਕੇ ਬੋਲਣ ਲਈ ਗੂਗਲ ‘ਚ ਆਪਣਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਏਆਈ ਪ੍ਰਣਾਲੀਆਂ ਆਖਰਕਾਰ ਮਨੁੱਖੀ ਬੁੱਧੀ ਨੂੰ ਪਾਰ ਕਰ ਸਕਦੀਆਂ ਹਨ। ਸਾਨੂੰ ਇਸ ਗੱਲ ਦਾ ਕੋਈ ਤਜਰਬਾ ਨਹੀਂ ਹੈ ਕਿ ਸਾਡੇ ਨਾਲੋਂ ਵੱਧ ਸਮਾਰਟ ਚੀਜ਼ਾਂ ਹੋਣ ‘ਤੇ ਕੀ ਹੁੰਦਾ ਹੈ।