ਮੱਧ ਪ੍ਰਦੇਸ਼ ਦੇ ਗੁਨਾ ‘ਚ ਏਅਰਕ੍ਰਾਫਟ ਹੋਇਆ ਕ੍ਰੈਸ਼, ਦੋਵੇਂ ਪਾਇਲਟ ਜ਼ਖਮੀ || Latest Update

0
111
Aircraft crashed in Madhya Pradesh's Guna, both pilots injured

ਮੱਧ ਪ੍ਰਦੇਸ਼ ਦੇ ਗੁਨਾ ‘ਚ ਏਅਰਕ੍ਰਾਫਟ ਹੋਇਆ ਕ੍ਰੈਸ਼, ਦੋਵੇਂ ਪਾਇਲਟ ਜ਼ਖਮੀ

ਮੱਧ ਪ੍ਰਦੇਸ਼ ਦੇ ਗੁਨਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਕਿ ਹਵਾਈ ਪੱਟੀ ਖੇਤਰ ਵਿੱਚ ਐਤਵਾਰ, 11 ਅਗਸਤ ਨੂੰ ਏਅਰਕ੍ਰਾਫਟ 152 ਕ੍ਰੈਸ਼ ਹੋ ਗਿਆ। ਦਰਅਸਲ , ਦੁਪਹਿਰ 1 ਵਜੇ ਦੇ ਕਰੀਬ ਜਹਾਜ਼ ਨੇ ਟੈਸਟ ਫਲਾਈਟ ਲਈ ਉਡਾਣ ਭਰੀ ਸੀ। ਕਰੀਬ 40 ਮਿੰਟ ਤੱਕ ਉਡਾਣ ਭਰਨ ਤੋਂ ਬਾਅਦ ਜਹਾਜ਼ ਕੰਪਲੈਕਸ ‘ਚ ਹੀ ਕ੍ਰੈਸ਼ ਹੋ ਗਿਆ।

ਇੰਜਣ ਫੇਲ ਹੋਣ ਕਾਰਨ ਵਾਪਰਿਆ ਹਾਦਸਾ

ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਜਣ ਫੇਲ ਹੋਣ ਕਾਰਨ ਵਾਪਰਿਆ ਹੈ। ਹਾਦਸੇ ‘ਚ ਕੈਪਟਨ ਚੰਦਰ ਠਾਕੁਰ ਅਤੇ ਪਾਇਲਟ ਨਾਗੇਸ਼ ਕੁਮਾਰ ਵੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਦੋਵਾ ਨੂੰ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ। ਕੈਂਟ ਪੁਲਿਸ ਸਮੇਤ ਅਕੈਡਮੀ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਹਾਦਸਾਗ੍ਰਸਤ ਜਹਾਜ਼ ਬੇਲਾਗਾਵੀ ਏਵੀਏਸ਼ਨ ਟ੍ਰੇਨਿੰਗ ਇੰਸਟੀਚਿਊਟ, ਕਰਨਾਟਕ ਦਾ ਸੀ।

ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਦੇ ਹੱਕ ‘ਚ ਨੀਰਜ ਚੋਪੜਾ ਦਾ ਵੱਡਾ ਬਿਆਨ

ਦੋਵੇਂ ਪਾਇਲਟ ਹੈਦਰਾਬਾਦ ਦੇ ਰਹਿਣ ਵਾਲੇ

ਦੱਸ ਦਈਏ ਕਿ ਦੋਵੇਂ ਪਾਇਲਟ ਹੈਦਰਾਬਾਦ ਦੇ ਰਹਿਣ ਵਾਲੇ ਹਨ। ਟਰੇਨਿੰਗ ਇੰਸਟੀਚਿਊਟ ਨੇ ਦੋਵੇਂ ਪਾਇਲਟਾਂ ਨੂੰ ਨੌਕਰੀ ‘ਤੇ ਰੱਖਿਆ ਸੀ। ਜਹਾਜ਼ ਨੂੰ ਗੁਨਾ ਵਿੱਚ ਸ਼ਾ-ਸ਼ਿਬ ਅਕੈਡਮੀ ਵਿੱਚ ਜਾਂਚ ਅਤੇ ਰੱਖ-ਰਖਾਅ ਲਈ ਲਿਆਂਦਾ ਗਿਆ ਸੀ। ਪਾਇਲਟ 10 ਅਗਸਤ ਨੂੰ ਗੁਨਾ ਆਏ ਸਨ। ਕੈਂਟ ਥਾਣੇ ਦੇ ਟੀਆਈ ਦਿਲੀਪ ਰਾਜੋਰੀਆ ਨੇ ਦੱਸਿਆ ਕਿ ਦੋਵੇਂ ਪਾਇਲਟਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

 

 

 

 

 

 

 

 

LEAVE A REPLY

Please enter your comment!
Please enter your name here