ਏਅਰ ਇੰਡੀਆ ਦੀ ਉਡਾਣ AI-379 ਨੂੰ ਥਾਈਲੈਂਡ ਦੇ ਫੁਕੇਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਬੰਬ ਹੋਣ ਦੀ ਰਿਪੋਰਟ ਮਿਲੀ ਸੀ। ਜਹਾਜ਼ ਵਿੱਚ 156 ਲੋਕ ਸਵਾਰ ਸਨ। ਇਹ ਉਡਾਣ ਫੁਕੇਟ ਤੋਂ ਦਿੱਲੀ ਆ ਰਹੀ ਸੀ।
ਅਹਿਮਦਾਬਾਦ: ਏਅਰ ਇੰਡੀਆ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਨਿਊਜ਼ ਏਜੰਸੀ ਰਾਇਟਰਜ਼ ਨੇ ਫਲਾਈਟ ਟ੍ਰੈਕਰ ‘ਫਲਾਈਟ੍ਰੇਡਰ24’ ਦੇ ਹਵਾਲੇ ਨਾਲ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਨੇ ਫੁਕੇਟ ਹਵਾਈ ਅੱਡੇ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 9.30 ਵਜੇ (ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ) ਉਡਾਣ ਭਰੀ।
ਜ਼ਿਕਰਯੋਗ ਹੈ ਕਿ ਜਹਾਜ਼ ਨੇ ਅੰਡੇਮਾਨ ਸਾਗਰ ਉੱਤੇ ਇੱਕ ਵੱਡਾ ਚੱਕਰ ਲਗਾਇਆ ਅਤੇ ਫਿਰ ਫੁਕੇਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ। ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਨੇਸ਼ਨ ਥਾਈਲੈਂਡ ਨੇ ਰਿਪੋਰਟ ਦਿੱਤੀ ਕਿ ਬੰਬ ਦੀ ਧਮਕੀ ਮਿਲਦੇ ਹੀ ਫੁਕੇਟ ਹਵਾਈ ਅੱਡੇ ਨੇ ਏਅਰਪੋਰਟ ਕੰਟੀਜੈਂਸੀ ਪਲਾਨ (ਏਸੀਪੀ) ਨੂੰ ਸਰਗਰਮ ਕਰ ਦਿੱਤਾ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਕੀ ਸੰਬੰਧੀ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਹੋਰ ਜਾਣਕਾਰੀ ਮਿਲਦੇ ਹੀ ਅਪਡੇਟ ਦਿੱਤੀ ਜਾਵੇਗੀ।