ਏਅਰ ਇੰਡੀਆ ਦੀ ਨਿਊਯਾਰਕ ਫਲਾਈਟ ਨੂੰ ਮਿਲੀ ਬੰਬ ਹਮਲਾ ਦੀ ਧਮਕੀ
ਸੋਮਵਾਰ ਸਵੇਰੇ ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ AI-119 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਫਲਾਈਟ ਨੂੰ ਮੁੰਬਈ ਵਾਪਸ ਜਾਣਾ ਪਿਆ। ਜਹਾਜ਼ ਵਿੱਚ 19 ਚਾਲਕ ਦਲ ਦੇ ਮੈਂਬਰਾਂ ਸਮੇਤ 322 ਯਾਤਰੀ ਸਵਾਰ ਸਨ।
ਲਲਿਤ ਮੋਦੀ ਦੀ ਵੈਨੂਆਟੂ ਨਾਗਰਿਕਤਾ ਹੋਈ ਰੱਦ, ਪ੍ਰਧਾਨ ਮੰਤਰੀ ਜੋਥਮ ਨੇ ਪਾਸਪੋਰਟ ਰੱਦ ਕਰਨ ਦੇ ਦਿੱਤੇ ਹੁਕਮ
ਫਲਾਈਟ ਦੇ ਵਾਸ਼ਰੂਮ ਵਿੱਚੋਂ ਮਿਲਿਆ ਇੱਕ ਨੋਟ
ਏਅਰ ਇੰਡੀਆ ਨੇ ਕਿਹਾ ਕਿ ਫਲਾਈਟ ਦੇ ਵਾਸ਼ਰੂਮ ਵਿੱਚੋਂ ਇੱਕ ਨੋਟ ਮਿਲਿਆ ਹੈ, ਜਿਸ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਹੈ। ਸੁਰੱਖਿਆ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ, ਜਹਾਜ਼ ਨੂੰ ਰੂਟ ਤੋਂ ਮੁੰਬਈ ਵੱਲ ਮੋੜ ਦਿੱਤਾ ਗਿਆ।
ਸੁਰੱਖਿਆ ਏਜੰਸੀਆਂ ਜਾਂਚ ਵਿੱਚ ਲੱਗੀਆਂ
ਉਡਾਣ 10:25 ਵਜੇ ਮੁੰਬਈ ਪਹੁੰਚੀ। ਇਸ ਵੇਲੇ ਸੁਰੱਖਿਆ ਏਜੰਸੀਆਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਸਾਨੂੰ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ। ਅਸੀਂ 11 ਮਾਰਚ ਨੂੰ ਸਵੇਰੇ 5 ਵਜੇ ਦੁਬਾਰਾ ਉਡਾਣ ਭਰਾਂਗੇ। ਯਾਤਰੀਆਂ ਨੂੰ ਹੋਟਲ ਰਿਹਾਇਸ਼, ਖਾਣਾ ਅਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਇਸ ਤੋਂ ਪਹਿਲਾਂ, ਸ਼ਿਕਾਗੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੱਕ ਹੋਰ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਸ਼ਿਕਾਗੋ ਵਾਪਸ ਪਰਤਣਾ ਪਿਆ। ਏਅਰਲਾਈਨ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਲਈ ਸਮੇਂ ਸਿਰ ਵਿਕਲਪਿਕ ਪ੍ਰਬੰਧ ਕੀਤੇ ਗਏ ਸਨ।