ਯਾਤਰੀ ਨਾਲ ਕੁੱਟਮਾਰ ਮਾਮਲੇ ਵਿਚ ਏਅਰ ਇੰਡੀਆ ਐਕਸਪ੍ਰੈੱਸ ਦਾ ਪਾਇਲਟ ਗ੍ਰਿਫਤਾਰ

0
20
Delhi Airport

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇੰਦਰਾ ਗਾਂਧੀ ਕੌਮਾਂਤਰੀ (ਆਈ. ਜੀ. ਆਈ.) ਹਵਾਈ ਅੱਡੇ `ਤੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕਰਨ ਦੇ ਦੋਸ਼ `ਚ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ `ਆਫ-ਡਿਊਟੀ ਪਾਇਲਟ ਨੂੰ ਗ੍ਰਿਫਤਾਰ (Pilot arrested) ਕਰ ਲਿਆ ਹੈ । ਇੱਕ ਅਧਿਕਾਰੀ ਨੇ. ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਪਟਨ ਵੀਰੇਂਦਰ ਸੇਜਵਾਲ ਜਾਂਚ ਵਿਚ ਸ਼ਾਮਲ ਹੋਏ ਅਤੇ ਅਧਿਕਾਰੀ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ।

ਮੁਲਜਮ ਨੂੰ ਵੀ ਪੁੱਛਗਿੱਛ ਲਈ ਗਿਆ ਸੀ ਸੱਦਿਆ

ਬਿਆਨ ਵਿਚ ਕਿਹਾ ਗਿਆ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਜਾਂਚ ਪ੍ਰਕਿਰਿਆ ਦੌਰਾਨ ਸਬੰਧਤ ਸੀ. ਸੀ. ਟੀ. ਵੀ. ਫੁਟੇਜ ਲਈਆਂ ਗਈਆਂ ਅਤੇ ਬਿਆਨ ਦਰਜ ਕੀਤੇ ਗਏ । ਮੁਲਜ਼ਮ ਨੂੰ ਵੀ ਪੁੱਛਗਿੱਛ ਲਈ ਸੱਦਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਸੇਜਵਾਲ ਖਿਲਾਫ 19 ਦਸੰਬਰ ਨੂੰ ਟਰਮੀਨਲ-1 ਦੀ ਸੁਰੱਖਿਆ ਚੌਕੀ ਦੇ ਨੇੜੇ ਹੋਈ ਹਿੱਸਾ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 115 (ਮਰਜ਼ੀ ਨਾਲ ਸੱਟ ਲਾਉਣੀ), 126 (ਗਲਤ ਢੰਗ ਨਾਲ ਰੋਕਣਾ) ਅਤੇ 351 (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

Read More : ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

LEAVE A REPLY

Please enter your comment!
Please enter your name here