ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ 9 ਦਿਨਾਂ ‘ਚ 84 ਉਡਾਣਾਂ ਕੀਤੀਆਂ ਰੱਦ

0
23
AIR INDIA flight bomb threat, emergency imposed at AIRPORT

ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ 8 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ 4 ਅੰਤਰਰਾਸ਼ਟਰੀ ਅਤੇ 4 ਘਰੇਲੂ ਉਡਾਣਾਂ ਸ਼ਾਮਲ ਹਨ। ਏਅਰ ਇੰਡੀਆ ਨੇ ਕਿਹਾ ਕਿ ਇਹ ਉਡਾਣਾਂ ਹਵਾਈ ਅੱਡੇ ‘ਤੇ ਰੱਖ-ਰਖਾਅ ਅਤੇ ਸੰਚਾਲਨ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਹਨ।
ਰੇਲਵੇ ਨੇ ਗਰਮੀਆਂ ਦੀ ਵਿਸ਼ੇਸ਼ ਰੇਲਗੱਡੀ ਕੀਤੀ ਰੱਦ, ਵਾਰਾਣਸੀ-ਲਖਨਊ ਤੇ ਅਯੁੱਧਿਆ ਰੂਟ ‘ਤੇ ਸੇਵਾਵਾਂ ਬੰਦ
ਘਰੇਲੂ ਉਡਾਣਾਂ ਵਿੱਚੋਂ, ਪੁਣੇ ਤੋਂ ਦਿੱਲੀ ਉਡਾਣ AI874, ਅਹਿਮਦਾਬਾਦ ਤੋਂ ਦਿੱਲੀ ਉਡਾਣ AI456, ਹੈਦਰਾਬਾਦ ਤੋਂ ਮੁੰਬਈ ਉਡਾਣ AI2872 ਅਤੇ ਚੇਨਈ ਤੋਂ ਮੁੰਬਈ ਉਡਾਣ AI571 ਨੂੰ ਰੱਦ ਕਰ ਦਿੱਤਾ ਗਿਆ ਹੈ।

ਨਾਲ ਹੀ ਅੰਤਰਰਾਸ਼ਟਰੀ ਉਡਾਣਾਂ ਵਿੱਚ ਦੁਬਈ ਤੋਂ ਚੇਨਈ ਲਈ ਫਲਾਈਟ AI906, ਦਿੱਲੀ ਤੋਂ ਮੈਲਬੌਰਨ ਲਈ ਫਲਾਈਟ AI308, ਮੈਲਬੌਰਨ ਤੋਂ ਦਿੱਲੀ ਲਈ ਫਲਾਈਟ AI309 ਅਤੇ ਦੁਬਈ ਤੋਂ ਹੈਦਰਾਬਾਦ ਲਈ ਫਲਾਈਟ AI2204 ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਵੱਖ-ਵੱਖ ਕਾਰਨਾਂ ਕਰਕੇ 9 ਦਿਨਾਂ ਵਿੱਚ 84 ਉਡਾਣਾਂ ਰੱਦ ਕੀਤੀਆਂ ਗਈਆਂ ਹਨ। 12 ਜੂਨ ਨੂੰ ਹੋਏ ਜਹਾਜ਼ ਹਾਦਸੇ ਵਿੱਚ 270 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਹਰ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਸੰਚਾਲਨ ਜਾਂਚ ਸਖ਼ਤ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here