ਅਹਿਮਦਾਬਾਦ ਹਾਦਸਾ- DGCA ਨੇ ਏਅਰ ਇੰਡੀਆ ਦੇ 3 ਅਧਿਕਾਰੀਆਂ ਨੂੰ ਹਟਾਉਣ ਦੇ ਦਿੱਤੇ ਹੁਕਮ

0
19
AIR INDIA flight bomb threat, emergency imposed at AIRPORT

ਅਹਿਮਦਾਬਾਦ ਹਾਦਸੇ ਤੋਂ ਬਾਅਦ ਡੀਜੀਸੀਏ ਨੇ ਸ਼ਨੀਵਾਰ ਨੂੰ ਏਅਰ ਇੰਡੀਆ ਦੇ 3 ਅਧਿਕਾਰੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ। ਇਨ੍ਹਾਂ ਵਿੱਚ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਚੂੜਾ ਸਿੰਘ, ਚੀਫ ਮੈਨੇਜਰ ਪਿੰਕੀ ਮਿੱਤਲ ਜੋ ਕਰੂ ਸ਼ਡਿਊਲਿੰਗ ਨੂੰ ਸੰਭਾਲਦੀ ਹੈ, ਅਤੇ ਪਾਇਲ ਅਰੋੜਾ ਜੋ ਕਰੂ ਸ਼ਡਿਊਲਿੰਗ ਯੋਜਨਾਬੰਦੀ ਵਿੱਚ ਸ਼ਾਮਲ ਹੈ, ਸ਼ਾਮਲ ਹਨ।

ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਇਹ ਕਾਰਵਾਈ ਤਿੰਨਾਂ ਅਧਿਕਾਰੀਆਂ ਵਿਰੁੱਧ ਹਵਾਬਾਜ਼ੀ ਸੁਰੱਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਲਈ ਕੀਤੀ ਗਈ ਸੀ। ਡੀਜੀਸੀਏ ਨੇ ਏਅਰ ਇੰਡੀਆ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਚਾਲਕ ਦਲ ਦੇ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਸਬੰਧਤ ਭੂਮਿਕਾਵਾਂ ਤੋਂ ਹਟਾ ਦੇਵੇ।

ਓਧਰ ਦੂਜੇ ਪਾਸੇ ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਡੀਜੀਸੀਏ ਦੇ ਹੁਕਮ ਨੂੰ ਲਾਗੂ ਕਰ ਦਿੱਤਾ ਹੈ। ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਅਗਲੇ ਹੁਕਮਾਂ ਤੱਕ ਏਕੀਕ੍ਰਿਤ ਸੰਚਾਲਨ ਨਿਯੰਤਰਣ ਕੇਂਦਰ ਦੀ ਸਿੱਧੇ ਨਿਗਰਾਨੀ ਕਰਨਗੇ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਇਹ ਹੁਕਮ 20 ਜੂਨ ਨੂੰ ਦਿੱਤਾ ਗਿਆ ਸੀ, ਜੋ ਅੱਜ ਸਾਹਮਣੇ ਆਇਆ।

ਦੱਸ ਦਈਏ ਕਿ ਇਹ ਫੈਸਲਾ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਦੀ ਘਟਨਾ ਤੋਂ ਬਾਅਦ ਲਿਆ ਗਿਆ ਸੀ। ਦਰਅਸਲ, ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-171 ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਈ। ਜਹਾਜ਼ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ, ਜਿਸ ਵਿੱਚ ਯਾਤਰੀਆਂ ਸਮੇਤ ਕੁੱਲ 270 ਲੋਕ ਮਾਰੇ ਗਏ।

LEAVE A REPLY

Please enter your comment!
Please enter your name here