ਅਹਿਮਦਾਬਾਦ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਨਿਰਮਾਣ ਅਧੀਨ ਇਮਾਰਤ ਦੀ ਲਿਫਟ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 9.30 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਇਮਾਰਤ ਦੀ ਨੌਵੀਂ ਮੰਜ਼ਿਲ ‘ਤੇ ਕੰਮ ਚੱਲ ਰਿਹਾ ਸੀ ਅਤੇ ਕਰਮਚਾਰੀ ਲਿਫਟ ਰਾਹੀਂ ਸਾਮਾਨ ਨੂੰ ਉੱਪਰ ਲਿਜਾ ਰਹੇ ਸਨ। ਇਸ ਦੌਰਾਨ ਸੱਤਵੀਂ ਮੰਜ਼ਿਲ ‘ਤੇ ਪਹੁੰਚਦਿਆਂ ਹੀ ਲਿਫਟ ਟੁੱਟ ਗਈ। ਲਿਫਟ ਵਿੱਚ ਕੁੱਲ 8 ਮਜ਼ਦੂਰ ਸਵਾਰ ਸਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ…
ਹਾਦਸੇ ਵਾਲੀ ਇਮਾਰਤ ਗੁਜਰਾਤ ਯੂਨੀਵਰਸਿਟੀ ਨੇੜੇ ਬਣ ਰਹੀ ਹੈ। ਇੱਥੇ ਜੋ ਲਿਫਟ ਡਿੱਗੀ ਹੈ, ਉਸ ਦੀ ਵਰਤੋਂ ਉਸਾਰੀ ਸਮੱਗਰੀ ਲਿਜਾਣ ਲਈ ਕੀਤੀ ਜਾਂਦੀ ਸੀ। ਲੋਹੇ ਦੇ ਢਾਂਚੇ ‘ਤੇ ਲੱਗੀ ਅਜਿਹੀ ਲਿਫਟ ਨੂੰ ਐਲੀਵੇਟਰ ਕਿਹਾ ਜਾਂਦਾ ਹੈ। ਹਾਦਸੇ ‘ਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਨਾਂ ਸੰਜੇਭਾਈ ਬਾਬੂਭਾਈ ਨਾਇਕ, ਜਗਦੀਸ਼ਭਾਈ ਰਮੇਸ਼ਭਾਈ ਨਾਇਕ, ਅਸ਼ਵਿਨਭਾਈ ਸੋਮਾਭਾਈ ਨਾਇਕ, ਮੁਕੇਸ਼ ਭਰਤਭਾਈ ਨਾਇਕ, ਰਾਜਮਲ ਸੁਰੇਸ਼ਭਾਈ ਖਰੜੀ ਅਤੇ ਪੰਕਜਭਾਈ ਸ਼ੰਕਰਭਾਈ ਖਰੜੀ ਹਨ।