ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸਨੂੰ ਕੱਲ੍ਹ ਪਟਿਆਲਾ ਹਾਊਸ ਕੋਰਟ ਨੇ 1 ਦਿਨ ਦੇ ਰਿਮਾਂਡ ‘ਤੇ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਸੀ।ਉਸ ਨੂੰ ਸਵੇਰੇ 4:40 ਵਜੇ ਮਾਨਸਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਮਾਨਸਾ ਦੀ ਅਦਾਲਤ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਹੁਣ ਲਾਰੇਂਸ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪੁੱਛਗਿੱਛ ਕਰੇਗੀ।
ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਵਿਚਕਾਰ ਮਾਨਸਾ ਤੋਂ ਖਰੜ ਲਿਆਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਦੋ ਦਰਜਨ ਵਾਹਨਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮ ਲਾਰੈਂਸ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਪੁਲਿਸ ਨੇ ਬੁਲੇਟ ਪਰੂਫ਼ ਗੱਡੀ ਵਿੱਚ ਬਿਠਾ ਕੇ ਲਾਰੈਂਸ ਨੂੰ ਖਰੜ ਲਿਆਂਦਾ।
ਜਾਣਕਾਰੀ ਲਈ ਦੱਸ ਦੇਈਏ ਕਿ ATGF ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਰ ਰਾਤ ਲਾਰੈਂਸ ਬਿਸ਼ਨੋਈ ਦਾ ਮੈਡਿਕਲ ਕਰਵਾਇਆ ਗਿਆ। ਖਬਰਾਂ ਮੁਤਾਬਿਕ ਲਾਰੈਂਸ ਤੋਂ 50 ਤੋਂ ਵੱਧ ਸਵਾਲ ਕੀਤੇ ਜਾਣਗੇ। ਹਾਲਾਂਕਿ ਲਾਰੈਂਸ ਨੇ ਪਹਿਲਾ ਹੀ ਇਸ ਬਾਰੇ ਆਪਣੀ ਗੱਲ ਸਾਹਮਣੇ ਰੱਖ ਦਿੱਤੀ ਸੀ ਕਿ ਉਸਦਾ ਇਸ ਕਤਲ ਵਿੱਚ ਹੱਥ ਨਹੀਂ ਸੀ। ਲਾਰੈਂਸ ਬਿਸ਼ਨੋਈ ਖਰੜ ਦੇ ਸੀਆਈਏ ਸਟਾਫ ਲਿਆਂਦਾ ਗਿਆ।
ਲਾਰੈਂਸ ਬਿਸ਼ਨੋਈ ਨੂੰ ਖਰੜ ਦੇ ਸੀਆਈਏ ਸਟਾਫ ਲੈ ਕੇ ਲਿਆਂਦਾ ਗਿਆ ਹੈ। ਦੋ ਹੋਰ ਗੈਂਗਸਟਰ ਵੀ ਬਿਸ਼ਨੋਈ ਦੇ ਨਾਲ ਅੰਦਰ ਹਨ। ਲਾਰੈਂਸ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਹਥਿਆਂਰ ਸਪਲਾਈ ਕਰਵਾਉਣ ਦਾ ਇਲਜ਼ਾਮ ਹੈ। ਇਸਦੇ ਨਾਲ ਹੀ ਉਹ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਵਾਉਂਦਾ ਸੀ ਜਿਸ ਨੂੰ ਲੈ ਕੇ ਉਸ ਤੇ ਸ਼ਿਕੰਜਾ ਕੱਸਿਆ ਗਿਆ। ਲਾਰੈਂਸ ਦੀ ਸੁਰਖਿਆ ਨੂੰ ਦੇਖਦੇ ਹੋਏ ਸਖਤ ਇਤਜ਼ਾਮ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਤੇ 36 ਕੇਸ ਦਰਜ ਹਨ। ਪੰਜਾਬ ਦੀ ਗੱਲ ਕਰੀਏ ਤਾਂ ਉਸ ਉੱਪਰ ਪੰਜਾਬ ‘ਚ 20 ਮਾਮਲੇ ਦਰਜ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਉੱਪਰ ਆਪਣੀ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਪੁਲਿਸ ਨੂੰ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਜੋਂ ਬਾਅਦ ਵਿੱਚ ਪੰਜਾਬ ਵਿੱਚ ਅਜਿਹੀ ਸਥਿਤੀ ਨਾ ਦੇਖਣੀ ਪਵੇ। ਸੀਐਮ ਦਾ ਇਹ ਵੀ ਕਹਿਣਾ ਹੈ ਕਿ ਲਾਰੈਂਸ ਤੋਂ ਪੁੱਛਗਿੱਛ ਸਖਤੀ ਨਾਲ ਕੀਤੀ ਜਾਵੇ।