ਦੇਸ਼ ਤੇ ਕਿਸਾਨਾਂ ਦੇ ਹਿਤ `ਚ ਹੋਏ ਹਨ ਖੇਤੀ ਸਮਝੌਤੇ : ਸ਼ਿਵਰਾਜ

0
31
Shivraj

ਨਵੀਂ ਦਿੱਲੀ, 19 ਮਾਰਚ 2026 : ਭਾਰਤ ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰਾਲਾ (Central Ministry of Agriculture) ਦੇ ਮੰਤਰੀ ਸਿ਼ਵਰਾਜ ਚੌਹਾਨ ਵਲੋਂ ਖੇਤੀ ਸਮਝੌਤਿਆਂ ਸਬੰਧੀ ਜਾਣਕਾਰੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖਿਆ ਸਿ਼ਵਰਾਜ ਸਿੰਘ ਚੌਹਾਨ ਨੇ

ਅਮਰੀਕਾ ਅਤੇ ਹੋਰਾਂ ਦੇਸ਼ਾਂ ਨਾਲ ਖੇਤੀ ਸਮਝੌਤਿਆਂ ਤੋਂ ਭਾਰਤੀ ਕਿਸਾਨਾਂ ਦਾ ਨੁਕਸਾਨ ਹੋਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰਾਲਾ ਦੇ ਮੰਤਰੀ ਸਿ਼ਵਰਾਜ ਸਿੰਘ ਚੌਹਾਨ (Shivraj Singh Chauhan) ਨੇ ਕਿਹਾ ਕਿ ਜਿੰਨੇ ਖੇਤੀ ਸਮਝੌਤੇ (Agricultural agreements) ਹੋਏ ਹਨ ਉਹ ਦੇਸ਼ ਅਤੇ ਕਿਸਾਨਾਂ ਦੇ ਹਿਤ ‘ਚ ਹੋਏ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹਿੰਦੇ ਦੇਸ਼ ਦੇ ਅਤੇ ਕਿਸਾਨਾਂ ਦੇ ਹਿਤ ਸੁਰੱਖਿਅਤ ਹਨ ।

ਸਾਲ 2026-27 ਲਈ ਦਿੱਤੀ ਗਈ ਗ੍ਰਾਂਟ ਦੀਆਂ ਮੰਗਾਂ ਨੂੰ ਪ੍ਰਵਾਨਗੀ

ਲੋਕ ਸਭਾ ‘ਚ ਸਾਲ 2026-27 ਲਈ ਖੇਤੀਬਾੜੀ ਮੰਤਰਾਲਾ ਦੇ ਕੰਟਰੋਲ ਹੇਠ ਗ੍ਰਾਂਟ ਮੰਗਾਂ ‘ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਸਿ਼ਵਰਾਜ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇ ਮੁੱਦੇ ‘ਤੇ ਕਾਂਗਰਸ ਨੂੰ ਆੜੇ ਹੱਥੀਂ ਲੈਂਦੇ ਹੋਏ ਇਹ ਵੀ ਕਿਹਾ ਕਿ ਇਸ ਵਿਸ਼ੇ ‘ਤੇ ਮੁੱਖ ਵਿਰੋਧੀ ਧਿਰ ਦਾ ਰੁਖ ‘ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ`ਵਰਗਾ ਹੈ ।

ਖੇਤੀਬਾੜੀ ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਸਾਲ 2026-27 ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ (Ministry of Farmers Welfare) ਦੇ ਕੰਟਰੋਲ ਹੇਠ ਗ੍ਰਾਂਟ ਦੀਆਂ ਮੰਗਾਂ ਨੂੰ ਪ੍ਰਵਾਨਗੀ ਦਿੱਤੀ । ਚੌਹਾਨ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਸੰਦਰਭ ‘ਚ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਖੇਤੀ ਸਮਝੌਤਿਆਂ ‘ਤੇ ਬਿਨਾਂ ਕਾਰਨ ਉਂਗਲ ਚੁੱਕੀ ਹੈ ।

Read More : ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here