ਪੰਜਾਬ ‘ਚ ਰੇਲ ਹਾਦਸੇ ਤੋਂ ਬਾਅਦ 51 ਟ੍ਰੇਨਾਂ ਹੋਈਆਂ ਪ੍ਰਭਾਵਿਤ , ਰੇਲਵੇ ਵੱਲੋਂ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ || Today News

0
18
After the train accident in Punjab, 51 trains were affected, the railways released the numbers of the control room

ਪੰਜਾਬ ‘ਚ ਰੇਲ ਹਾਦਸੇ ਤੋਂ ਬਾਅਦ 51 ਟ੍ਰੇਨਾਂ ਹੋਈਆਂ ਪ੍ਰਭਾਵਿਤ , ਰੇਲਵੇ ਵੱਲੋਂ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਪੰਜਾਬ ਵਿੱਚ ਵਾਪਰੇ ਰੇਲ ਹਾਦਸੇ ਵਿੱਚ 51 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਜਾਣਕਾਰੀ ਰੇਲਵੇ ਵੱਲੋਂ ਸਾਂਝੀ ਕੀਤੀ ਗਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।

ਸਵੇਰੇ 4 ਵਜੇ ਵਾਪਰਿਆ ਹਾਦਸਾ

ਐਤਵਾਰ ਸਵੇਰੇ 4 ਵਜੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਸਾਧੂਗੜ੍ਹ ਅਤੇ ਸਰਹਿੰਦ ਵਿਚਕਾਰ ਵਾਪਰੇ ਰੇਲ ਹਾਦਸੇ ਤੋਂ ਬਾਅਦ ਉੱਤਰੀ ਰੇਲਵੇ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 ‘ਤੇ ਜਾਣਕਾਰੀ ਲਈ ਜਾ ਸਕਦੀ ਹੈ।

ਕੋਲੇ ਨਾਲ ਲੱਦੀ ਰੇਲਗੱਡੀ ਮਾਲਗੱਡੀ ਲਈ ਬਣੇ DFCC ਟ੍ਰੈਕ ਦੇ ਨਿਊ ਸਰਹਿੰਦ ਸਟੇਸ਼ਨ ‘ਤੇ ਖੜ੍ਹੀ ਸੀ, ਜਿਸ ਨੂੰ ਰੋਪੜ ਭੇਜਿਆ ਜਾਣਾ ਸੀ। ਜਿਸ ਤੋਂ ਬਾਅਦ ਇਸੇ ਟ੍ਰੈਕ ‘ਤੇ ਇਕ ਹੋਰ ਕੋਲੇ ਨਾਲ ਭਰੀ ਰੇਲ ਗੱਡੀ ਪਿੱਛੇ ਤੋਂ ਆਈ ਅਤੇ ਪਹਿਲਾਂ ਤੋਂ ਖੜ੍ਹੀ ਕੋਲੇ ਦੀ ਮਾਲ ਗੱਡੀ ਨਾਲ ਟਕਰਾ ਗਈ। ਜਿਸ ਕਾਰਨ ਮਾਲ ਗੱਡੀ ਦਾ ਇੰਜਣ ਪਲਟ ਗਿਆ।

ਇਹ ਵੀ ਪੜ੍ਹੋ :T20 World Cup 2024 :ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ

ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ

ਇਸ ਦੌਰਾਨ ਕੋਲਕਾਤਾ-ਅੰਮ੍ਰਿਤਸਰ ਸਪੈਸ਼ਲ ਸਮਰ ਐਕਸਪ੍ਰੈਸ (04681) ਅੰਬਾਲਾ ਤੋਂ ਲੁਧਿਆਣਾ ਵੱਲ ਜਾਣ ਲਈ ਰਵਾਨਾ ਹੋਈ। ਇਹ ਟਰੇਨ ਜਦੋ ਨਿਊ ਸਰਹਿੰਦ ਸਟੇਸ਼ਨ ਨੇੜੇ ਪਹੁੰਚੀ ਤਾਂ ਇਸ ਦੀ ਰਫ਼ਤਾਰ ਧੀਮੀ ਸੀ। ਇਸ ਦਰਮਿਆਨ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਦੋਂ ਇੰਜਣ ਪਲਟ ਗਿਆ ਤਾਂ ਇਹ ਯਾਤਰੀ ਟਰੇਨ ਨਾਲ ਟਕਰਾ ਗਿਆ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਅਤੇ ਹੋਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਵਿੱਚ ਲੱਗ ਗਏ |

 

 

 

LEAVE A REPLY

Please enter your comment!
Please enter your name here