ਮੋਹਾਲੀ ਐ.ਨਕਾਊਂ.ਟਰ ਮਗਰੋਂ CM ਮਾਨ ਦਾ ਨੇ ਕੀਤਾ ਟਵੀਟ || Mohali News || Latest News
ਮੋਹਾਲੀ ਵਿਚ ਹੋਏ ਐਨਕਾਊਂਟਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ | ਜਿਸ ਵਿੱਚ ਉਨ੍ਹਾਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਸ਼ਲਾਘਾ ਕੀਤੀ। ਨਾਲ ਹੀ ਸਿੱਧੇ ਤੌਰ ‘ਤੇ ਤਾਂ ਨਹੀਂ ਸਗੋਂ ਅਸਿੱਧੇ ਤੌਰ ‘ਤੇ ਵੀ ਵਿਰੋਧੀ ਧਿਰ ‘ਤੇ ਹਮਲਾ ਬੋਲਿਆ ਹੈ ।
CM ਮਾਨ ਨੇ ਟਵੀਟ ਵਿੱਚ ਕੀ ਕਿਹਾ
ਸੀਐਮ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ “ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ…ਪੰਜਾਬ ਵਿੱਚ ਗੈਂਗਸਟਰਵਾਦ ਲਈ ਕੋਈ ਥਾਂ ਨਹੀਂ, ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ ਉਸਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਵਿੱਚ ਉਹਨਾਂ ਨੂੰ “ਸਰਪ੍ਰਸਤੀ” ਨਹੀਂ ਹੈ, ਸਿੱਧੀ ਕਾਰਵਾਈ ਕੀਤੀ ਜਾਂਦੀ ਹੈ…
ਇਹ ਵੀ ਪੜ੍ਹੋ :ਖੇਤਾਂ ‘ਚ ਕੰਮ ਕਰਦੇ ਨੌਜਵਾਨ ਨਾਲ ਵਾਪਰਿਆ ਵੱਡਾ ਭਾਣਾ , ਹੋਈ ਮੌਤ
ਦਰਅਸਲ, ਮੁਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਇਲਾਕੇ ਵਿੱਚ ਪੁਲਿਸ ਐਨਕਾਊਂਟਰ ਵਿੱਚ ਜ਼ਖ਼ਮੀ ਹੋਏ ਮਨੀਸ਼ ਕੁਮਾਰ ਉਰਫ਼ ਮਨੀ ਰਾਣਾ ਦੇ ਕਤਲ ਕੇਸ ਵਿੱਚ ਦੋ ਗੈਂਗਸਟਰ ਦੋਸ਼ੀ ਸਨ। ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਦਾ ਕਹਿਣਾ ਹੈ, “ਮਨੀ ਰਾਣਾ ਨਾਂ ਦੇ ਇੱਕ ਬੰਦੇ ਦਾ ਪਰਸੋਂ ਕਤਲ ਕਰ ਦਿੱਤਾ ਗਿਆ ਸੀ।