ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਆਇਆ ਵੱਡਾ ਬਿਆਨ || Latest News

0
120
After the incident of slapping Kangana Ranaut, Kulwinder Kaur made a big statement

ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਆਇਆ ਵੱਡਾ ਬਿਆਨ

Latest News: ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਥੱ.ਪੜ ਮਾਰਨ ਦੀ ਘਟਨਾ ਤੋਂ ਬਾਅਦ CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਲਵਿੰਦਰ ਕੌਰ ਨੇ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਨੌਕਰੀ ਦੀ ਕੋਈ ਫਿਕਰ ਨਹੀਂ ਹੈ, ਮਾਂ ਦੀ ਇੱਜਤ ਅੱਗੇ ਹਜ਼ਾਰਾਂ ਨੌਕਰੀਆਂ ਕੁਰਬਾਨ ਨੇ।

ਮਹਿਲਾ ਕਾਂਸਟੇਬਲ ਨੂੰ ਕੀਤਾ ਗਿਆ ਸਸਪੈਂਡ

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ CISF ਮਹਿਲਾ ਕਾਂਸਟੇਬਲ ਵੱਲੋਂ ਕੰਗਨਾ ਰਣੌਤ ਦੇ ਥੱਪੜ ਮਾਰ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਦੇ ਖਿਲਾਫ ਐਕਸ਼ਨ ਲਿਆ ਗਿਆ,  ਜਿਸਦੇ ਚੱਲਦਿਆਂ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਲਈ ਸ਼ਿਕਾਇਤ ਦਿੱਤੀ ਗਈ।

ਇਹ ਵੀ ਪੜ੍ਹੋ :ਪੰਜਾਬ ਦਾ 31 ਸਾਲ ਪੁਰਾਣਾ ਐਨਕਾਊਂਟਰ ਮਾਮਲਾ : CBI ਅਦਾਲਤ ਅੱਜ ਸੁਣਾਏਗੀ ਸਾਬਕਾ DIG ਅਤੇ DSP ਨੂੰ ਸਜ਼ਾ

ਕਰਟਨ ਏਰੀਆ ਵਿੱਚ ਮਾਰਿਆ ਥੱਪੜ

ਇਹ ਘਟਨਾ ਵੀਰਵਾਰ ਦੁਪਹਿਰ 3.30 ਵਜੇ ਵਾਪਰੀ ਜਦੋ ਕੰਗਨਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਕੰਗਨਾ ਦਿੱਲੀ ਲਈ ਰਵਾਨਾ ਹੋ ਗਈ। ਦਿੱਲੀ ਪਹੁੰਚ ਕੇ ਕੰਗਨਾ ਰਣੌਤ ਨੇ ਸੀਆਈਐਸਐਫ ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਨੂੰ ਸ਼ਿਕਾਇਤ ਕੀਤੀ। ਜਿਸ ਵਿੱਚ ਕੰਗਨਾ ਨੇ ਕਿਹਾ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਏਅਰਪੋਰਟ ਦੇ ਕਰਟਨ ਏਰੀਆ ਵਿੱਚ ਉਸ ਨੂੰ ਥੱਪੜ ਮਾਰ ਦਿੱਤਾ ।

 

 

 

 

LEAVE A REPLY

Please enter your comment!
Please enter your name here