Sidhu Moosewala ਤੋਂ ਬਾਅਦ ਬਾਬਾ ਸਿੱਦੀਕੀ, ਹੁਣ ਅਗਲਾ ਕੌਣ ਹੋਵੇਗਾ ?
ਸਾਬਰਮਤੀ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ, ਹੁਣ ਉਸ ਦੇ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦਾ ਵੀ ਇਕਬਾਲ ਕਰ ਲਿਆ ਹੈ। ਉਸ ਦਾ ਨਾਂ ਕਈ ਹੋਰ ਕਤਲ ਕੇਸਾਂ ਵਿੱਚ ਵੀ ਸਾਹਮਣੇ ਆ ਚੁੱਕਾ ਹੈ। ਪਰ 10 ਅਜਿਹੇ ਨਾਮ ਹਨ ਜੋ ਉਸਦੀ ਹਿੱਟ ਲਿਸਟ ਵਿੱਚ ਹਨ। ਬਿਸ਼ਨੋਈ ਗੈਂਗ ਵਾਲੇ ਇਸ ਨੂੰ ‘ਆਪ੍ਰੇਸ਼ਨ-10’ ਕਹਿੰਦੇ ਹਨ। ਇਸ ‘ਚ ਅਭਿਨੇਤਾ ਸਲਮਾਨ ਖਾਨ ਪਹਿਲੇ ਨੰਬਰ ‘ਤੇ ਹਨ। ਇਸ ਦੇ ਮੱਦੇਨਜ਼ਰ ਸਲਮਾਨ ਖਾਨ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਦੇ ਨਾਂ ਦੱਸਣ ਜਾ ਰਹੇ ਹਾਂ ਜੋ ਲਾਰੇਂਸ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ‘ਚ ਹਨ। ਬਿਸ਼ਨੋਈ ਨੇ ਖੁਦ ਇਸ ਗੱਲ ਦਾ ਖੁਲਾਸਾ ਐਨ.ਆਈ.ਏ. ਦੇ ਸਾਹਮਣੇ ਕੀਤਾ ਸੀ।
ਸਲਮਾਨ ਖਾਨ ਪਹਿਲੇ ਨੰਬਰ ‘ਤੇ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਲਾਰੇਂਸ ਬਿਸ਼ਨੋਈ ਗੈਂਗ ਦੀ ਟਾਰਗੇਟ ਲਿਸਟ ‘ਚ ਪਹਿਲੇ ਨੰਬਰ ‘ਤੇ ਹਨ। ਲਾਰੇਂਸ ਬਿਸ਼ਨੋਈ ਨੇ ਦੱਸਿਆ ਸੀ ਕਿ 1998 ‘ਚ ਸਲਮਾਨ ਖਾਨ ਨੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜੋਧਪੁਰ ‘ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਕਾਲੇ ਹਿਰਨ ਨੂੰ ਬਿਸ਼ਨੋਈ ਸਮਾਜ ਪੂਜਦਾ ਹੈ ਅਤੇ ਇਹੀ ਕਾਰਨ ਹੈ ਕਿ ਲਾਰੇਂਸ ਬਿਸ਼ਨੋਈ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਲਾਰੈਂਸ ਨੇ ਆਪਣੇ ਸਭ ਤੋਂ ਕਰੀਬੀ ਦੋਸਤ ਸੰਪਤ ਨਹਿਰਾ ਨੂੰ ਸਲਮਾਨ ਦੀ ਰੇਕੀ ਲਈ ਮੁੰਬਈ ਵੀ ਭੇਜਿਆ ਸੀ ਪਰ ਹਰਿਆਣਾ ਐਸਟੀਐਫ ਨੇ ਸੰਪਤ ਨੂੰ ਗ੍ਰਿਫ਼ਤਾਰ ਕਰ ਲਿਆ। ਆਓ ਜਾਣਦੇ ਹਾਂ ਸਲਮਾਨ ਤੋਂ ਬਾਅਦ ਉਹ 9 ਲੋਕ ਕੌਣ ਹਨ, ਜਿਨ੍ਹਾਂ ਨੂੰ ਬਿਸ਼ਨੋਈ ਗੈਂਗ ਮਾਰਨਾ ਚਾਹੁੰਦਾ ਹੈ।
ਸ਼ਗਨਪ੍ਰੀਤ, ਮੈਨੇਜਰ, ਸਿੱਧੂ ਮੂਸੇਵਾਲਾ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਥਿਤ ਮੈਨੇਜਰ ਹੈ, ਜੋ ਉਸ ਦਾ ਅਕਾਊਂਟ ਸੰਭਾਲਦਾ ਸੀ। ਲਾਰੈਂਸ ਮੁਤਾਬਕ ਸ਼ਗਨਪ੍ਰੀਤ ਨੇ ਮਿੱਡੂਖੇੜਾ ਦੇ ਕਾਤਲਾਂ ਦੀ ਮਦਦ ਕੀਤੀ ਸੀ, ਜੋ ਲਾਰੈਂਸ ਦੇ ਬਹੁਤ ਕਰੀਬੀ ਸੀ। ਇਸ ਕਾਰਨ ਲਾਰੈਂਸ ਬਿਸ਼ਨੋਈ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ।
ਮਨਦੀਪ ਧਾਲੀਵਾਲ, ਠੱਗ ਲਾਈਫ ਗੈਂਗ ਦੇ ਸਰਗਨਾ
ਇਹ ਵਿਦੇਸ਼ ‘ਚ ਰਹਿੰਦੇ ਬੰਬੀਹਾ ਗੈਂਗ ਦਾ ਸਰਗਨਾ ਲੱਕੀ ਪਟਿਆਲ ਦਾ ਬੇਹੱਦ ਕਰੀਬੀ ਗੈਂਗਸਟਰ ਹੈ। ਇਹ ਵੀ ਲਾਰੈਂਸ ਬਿਸ਼ਨੋਈ ਗੈਂਗ ਦਾ ਨਿਸ਼ਾਨਾ ਹੈ। ਲਾਰੈਂਸ ਬਿਸ਼ਨੋਈ ਨੇ ਐਨਆਈ ਨੂੰ ਦੱਸਿਆ ਸੀ ਕਿ ਉਹ ਮਨਦੀਪ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਉਸ ਨੇ ਵੀ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਪਨਾਹ ਦੇਣ ਵਿੱਚ ਮਦਦ ਕੀਤੀ ਸੀ। ਉਸ ਨੇ ਆਪਣੇ ਗੈਂਗ ਦਾ ਨਾਮ ਵੀ ਠੱਗ ਲਾਈਫ ਰੱਖਿਆ ਹੈ।
ਕੌਸ਼ਲ ਚੌਧਰੀ, ਗੈਂਗਸਟਰ
ਲਾਰੈਂਸ ਬਿਸ਼ਨੋਈ ਦੇ ਇਕਬਾਲੀਆ ਬਿਆਨ ਅਨੁਸਾਰ ਕੌਸ਼ਲ ਚੌਧਰੀ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ। ਇਸ ਨੂੰ ਵੀ ਖਤਮ ਕਰਨ ਦਾ ਉਦੇਸ਼ ਹੈ।
ਅਮਿਤ ਡਾਗਰ, ਗੈਂਗਸਟਰ
ਲਾਰੈਂਸ ਬਿਸ਼ਨੋਈ ਨੇ ਐਨਆਈ ਨੂੰ ਦੱਸਿਆ ਸੀ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਰੀ ਸਾਜ਼ਿਸ਼ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੇ ਰਚੀ ਸੀ। ਗਰੋਹ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਰੇਕੀ ਕਰਨ ਅਤੇ ਕਿਤੇ ਵੀ ਉਨ੍ਹਾਂ ਨੂੰ ਮਾਰਨ ਲਈ ਕਿਹਾ ਗਿਆ ਹੈ।
ਬੰਬੀਹਾ ਗਰੋਹ ਦਾ ਦੂਜਾ ਮੁਖੀ ਸੁਖਪ੍ਰੀਤ ਸਿੰਘ ਬੁੱਢਾ
ਲਾਰੈਂਸ ਦੇ ਇਕਬਾਲੀਆ ਬਿਆਨ ਮੁਤਾਬਕ ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਉਸ ਦਾ ਗੈਂਗ ਸੁਖਪ੍ਰੀਤ ਬੁੱਢਾ ਚਲਾ ਰਿਹਾ ਹੈ। ਰੋਹਿਤ ਗੋਦਾਰਾ ਦੇ ਕਰੀਬੀ ਅਮਿਤ ਸ਼ਰਨ ਦੇ ਕਤਲ ਪਿੱਛੇ ਵੀ ਸੁਖਪ੍ਰੀਤ ਬੁੱਢਾ ਦਾ ਹੱਥ ਹੈ।
ਲੱਕੀ ਪਟਿਆਲ, ਬੰਬੀਹਾ ਗਰੁੱਪ ਦਾ ਮੁਖੀ
ਲਾਰੈਂਸ ਨੇ ਕਿਹਾ ਸੀ ਕਿ ਲੱਕੀ ਪਟਿਆਲ ਮੇਰਾ ਦੁਸ਼ਮਣ ਗੈਂਗ ਹੈ। ਲੱਕੀ ਦੇ ਕਹਿਣ ‘ਤੇ ਮੇਰੇ ਕਰੀਬੀ ਦੋਸਤ ਅਤੇ ਗੋਲਡੀ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ। ਇਸੇ ਨੇ ਵਿੱਕੀ ਮਿੱਡੂਖੇੜਾ ਦੇ ਨਿਸ਼ਾਨੇਬਾਜ਼ਾਂ ਅਤੇ ਰੇਕੀ ਵਾਲਿਆਂ ਨੂੰ ਲੁਕਣ ਵਿੱਚ ਮਦਦ ਕੀਤੀ ਸੀ।
ਰੰਮੀ ਮਸਾਨਾ, ਗੌਂਡਰ ਗੈਂਗ ਦਾ ਸਰਗਨਾ
ਲਾਰੈਂਸ ਬਿਸ਼ਨੋਈ ਦੇ ਇਕਬਾਲੀਆ ਬਿਆਨ ਅਨੁਸਾਰ ਮੈਂ ਆਪਣੇ ਚਚੇਰੇ ਭਰਾ ਅਮਨਦੀਪ ਦੇ ਕਤਲ ਦਾ ਬਦਲਾ ਰੰਮੀ ਮਸਾਣਾ ਤੋਂ ਲੈਣਾ ਹੈ, ਉਹ ਮੇਰੇ ਦੁਸ਼ਮਣ ਗੌਂਡਰ ਗੈਂਗ ਦਾ ਸ਼ਾਰਪ ਸ਼ੂਟਰ ਹੈ।
ਗੁਰਪ੍ਰੀਤ ਸ਼ੇਖੋਂ, ਗੌਂਡਰ ਗੈਂਗ ਦਾ ਸਰਗਨਾ
ਲਾਰੈਂਸ ਨੇ ਐਨਆਈਏ ਨੂੰ ਦੱਸਿਆ ਸੀ ਕਿ ਗੁਰਪ੍ਰੀਤ ਮੇਰੇ ਦੁਸ਼ਮਣ ਗੌਂਡਰ ਗੈਂਗ ਦਾ ਆਗੂ ਸੀ ਅਤੇ ਉਸ ਨੇ ਮੇਰੇ ਚਚੇਰੇ ਭਰਾ ਨੂੰ ਮਾਰਨ ਲਈ ਰੰਮੀ ਮਸਾਣਾ ਨੂੰ ਹਥਿਆਰ ਮੁਹੱਈਆ ਕਰਵਾਏ ਸਨ।
ਵਿੱਕੀ ਮਿੱਡੂਖੇੜਾ ਦੇ ਕਾਤਲ ਭੋਲੂ ਸ਼ੂਟਰ, ਸੰਨੀ ਲੈਫਟੀ ਅਤੇ ਅਨਿਲ ਲੱਠ
ਲਾਰੈਂਸ ਬਿਸ਼ਨੋਈ ਨੇ ਦੱਸਿਆ ਸੀ ਕਿ ਭੋਲੂ ਸ਼ੂਟਰ, ਅਨਿਲ ਲਠ ਅਤੇ ਸੰਨੀ ਲੈਫਟੀ, ਤਿੰਨੋਂ ਮੇਰੇ ਦੁਸ਼ਮਣ ਗੈਂਗ ਕੌਸ਼ਲ ਚੌਧਰੀ ਦੇ ਸ਼ੂਟਰ ਹਨ। ਕੌਸ਼ਲ ਦੇ ਕਹਿਣ ‘ਤੇ ਹੀ ਇਨ੍ਹਾਂ ਤਿੰਨਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ।
ਇਹ ਵੀ ਪੜ੍ਹੋ : BJP ਨੇਤਾ ਦੀ ਸਲਮਾਨ ਖਾਨ ਨੂੰ ਸਲਾਹ, ‘ਬਿਸ਼ਨੋਈ ਤੋਂ ਮੁਆਫੀ ਮੰਗੋ ਅਤੇ ਮਾਮਲਾ ਖਤਮ ਕਰੋ’
ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰਾਂ ਨੂੰ ਕਰਨਾ ਹੋਵੇਗਾ ਸ਼ਾਮਲ
ਇੰਨਾ ਹੀ ਨਹੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਨੇ ਸਤੰਬਰ-ਅਕਤੂਬਰ 2021 ਵਿੱਚ ਤਿੰਨ ਨਿਸ਼ਾਨੇਬਾਜ਼ਾਂ ਸ਼ਾਹਰੁਖ, ਡੈਨੀ ਅਤੇ ਅਮਨ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ ਭੇਜਿਆ ਸੀ। ਮੋਨਾ ਸਰਪੰਚ ਅਤੇ ਜੱਗੂ ਭਗਵਾਨਪੁਰੀਆ ਨੇ ਪਿੰਡ ਵਿੱਚ ਰਹਿਣ ਵਿੱਚ ਉਸਦੀ ਮਦਦ ਕੀਤੀ। ਪਰ ਬਾਅਦ ਵਿੱਚ ਇਨ੍ਹਾਂ ਸ਼ੂਟਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰਾਂ ਨੂੰ ਸ਼ਾਮਲ ਕਰਨਾ ਹੋਵੇਗਾ। ਇਸ ਦੌਰਾਨ ਲਾਰੈਂਸ ਕੈਨੇਡਾ ਵਿੱਚ ਗੋਲਡੀ ਬਰਾੜ ਦੇ ਸੰਪਰਕ ਵਿੱਚ ਵੀ ਸੀ।