ਲੰਪੀ ਸਕਿਨ ਬਿਮਾਰੀ ਨੇ ਤਾਂ ਪਹਿਲਾਂ ਹੀ ਕਹਿਰ ਮਚਾਇਆ ਹੋਇਆ ਹੈ ਕਿ ਹੁਣ ਇੱਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ। ਜਾਣਕਾਰੀ ਅਨੁਸਾਰ ਕੋਰੋਨਾ,ਲੰਪੀ ਸਕਿਨ ਤੋਂ ਬਾਅਦ ਹੁਣ ਗਲੈਂਡਰਸ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਤੋਂ ਬਾਅਦ ਹੁਣ ਘੋੜਿਆਂ ਨੂੰ ਹੋਣ ਵਾਲੀ ਗਲੈਂਡਰ ਰੋਗ ਦਾ ਮਾਮਲਾ ਸਾਹਮਣੇ ਆਇਆ ਹੈ।
ਫਿਲਹਾਲ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਅਤੇ ਜਿਵੇਂ-ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਘੋੜੇ ਦੀ ਮੌਤ ਹੋ ਜਾਂਦੀ ਹੈ। ਰਾਜ ਸਰਕਾਰ ਨੇ ਘੋੜਿਆਂ ਵਿੱਚ ਗਲੈਂਡਰਜ਼ ਦੀ ਬਿਮਾਰੀ ਦੇ ਖਤਰੇ ਦੇ ਮੱਦੇਨਜ਼ਰ ਮੰਗਲਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ।
ਦਰਅਸਲ ਕੁੱਲੂ ਵਿੱਚ ਇੱਕ ਘੋੜੇ ਦੇ ਖੂਨ ਦੇ ਨਮੂਨੇ ਦੀ ਜਾਂਚ ਤੋਂ ਬਾਅਦ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ। ਇਹ ਸੈਂਪਲ ਹਿਸਾਰ ਦੀ ਲੈਬ ਵਿੱਚ ਭੇਜੇ ਗਏ ਸਨ ਅਤੇ ਉਥੋਂ ਰਿਪੋਰਟ ਪਾਜ਼ੇਟਿਵ ਆਈ ਹੈ। ਕੁੱਲੂ ਨੂੰ ਨਿਯੰਤਰਿਤ ਖੇਤਰ ਘੋਸ਼ਿਤ ਕੀਤਾ ਗਿਆ ਹੈ।ਮਾਲ ਢੋਣ ਵਾਲੇ ਘੋੜਿਆਂ ਵਿੱਚ ਇਹ ਬਿਮਾਰੀ ਇੱਕ-ਦੋ ਸਾਲ ਵਿੱਚ ਸਾਹਮਣੇ ਆਉਂਦੀ ਹੈ। ਗਲੈਂਡਰਸ ਦੀ ਬਿਮਾਰੀ ਕਾਰਨ ਘੋੜੇ ਦੇ ਸਰੀਰ ‘ਤੇ ਗੰਢਾਂ ਬਣ ਜਾਂਦੀਆਂ ਹਨ। ਫਿਲਹਾਲ ਕੋਈ ਇਲਾਜ ਨਹੀਂ ਹੈ। ਐਕਟ ਵਿੱਚ ਬਿਮਾਰੀ ਤੋਂ ਪੀੜਤ ਘੋੜੇ ਨੂੰ ਮਾਰਨ ਦੀ ਆਗਿਆ ਹੈ ਅਤੇ ਘੋੜੇ ਦੇ ਮਾਲਕ ਨੂੰ 25,000 ਰੁਪਏ ਤੱਕ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਹੈ।
ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਘੋੜਿਆਂ ਵਿੱਚ ਗਲੈਂਡਰਜ਼ ਦੀ ਬਿਮਾਰੀ ਦੇ ਖਤਰੇ ਦੇ ਮੱਦੇਨਜ਼ਰ ਇਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਅਨੁਸੂਚਿਤ ਬਿਮਾਰੀ ਵਜੋਂ ਨੋਟੀਫਾਈ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਇਨਫੈਕਸ਼ਨਸ ਡਿਜ਼ੀਜ਼ ਇਨ ਐਨੀਮਲਜ਼ ਐਕਟ 2009 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਸ਼ੂ ਪਾਲਣ ਵਿਭਾਗ ਨੇ ਸੂਬੇ ਵਿੱਚ ਗਲੈਂਡਰਜ਼ ਦੀ ਬਿਮਾਰੀ ਨੂੰ ਅਨੁਸੂਚਿਤ ਬਿਮਾਰੀ ਐਲਾਨਿਆ ਹੈ। ਇਸ ਤਹਿਤ ਜ਼ਿਲ੍ਹਾ ਕੁੱਲੂ ਦੀ ਕੁੱਲੂ ਸਬ-ਡਿਵੀਜ਼ਨ ਨੂੰ ਕੰਟਰੋਲਡ ਇਲਾਕਾ ਐਲਾਨਿਆ ਗਿਆ ਹੈ।