ਦਲਜੀਤ ਦੋਸਾਂਝ ਤੋਂ ਬਾਅਦ ਹੁਣ ਕਰਨ ਔਜਲਾ ਤੇ ਬਾਦਸ਼ਾਹ ਲਗਾਉਣਗੇ ਅੰਬਾਨੀਆਂ ਦੇ ਵਿਆਹ ‘ਚ ਰੌਣਕਾਂ !
12 ਜੁਲਾਈ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅਤੇ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਪਿਛਲੇ ਮਹੀਨਿਆਂ ਤੋਂ ਉਹਨਾਂ ਦਾ ਵਿਆਹ ਕਾਫੀ ਸੁਰਖੀਆਂ ਵਿੱਚ ਹੈ ਅਤੇ ਹੁਣ ਦਿਨ ਬਿਲਕੁਲ ਕਰੀਬ ਆ ਗਏ ਹਨ | ਇਸ ਦੇ ਨਾਲ ਹੀ ਅਨੰਤ ਅਤੇ ਰਾਧਿਕਾ ਦਾ ਸ਼ਾਨਦਾਰ ਸੰਗੀਤ ਸਮਾਰੋਹ 5 ਜੁਲਾਈ ਨੂੰ ਮੁੰਬਈ ਵਿੱਚ ਹੋਵੇਗਾ । ਹਾਲ ਹੀ ਵਿੱਚ ਅਨੰਤ ਅਤੇ ਰਾਧਿਕਾ ਦਾ ਸੰਗੀਤ ਸੱਦਾ ਪੱਤਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਸੀ।
ਸੰਗੀਤ ਸਮਾਰੋਹ ਵਿੱਚ ਹੋਣਗੇ ਕਈ ਵਿਸ਼ੇਸ਼ ਪ੍ਰੋਗਰਾਮ
ਮਿਲੀ ਜਾਣਕਾਰੀ ਮੁਤਾਬਕ , ਸੰਗੀਤ ਸਮਾਰੋਹ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਗ੍ਰੈਂਡ ਥੀਏਟਰ ਵਿੱਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਇੱਕ ਰਿਪੋਰਟ ਦੇ ਅਨੁਸਾਰ ਰਾਧਿਕਾ ਅਤੇ ਅਨੰਤ ਦੇ ਸੰਗੀਤ ਸਮਾਰੋਹ ਵਿੱਚ ਕਈ ਵਿਸ਼ੇਸ਼ ਪ੍ਰੋਗਰਾਮ ਹੋਣਗੇ ਅਤੇ ਇਸ ਵਿੱਚ ਕਰਨ ਔਜਲਾ ਤੇ ਬਾਦਸ਼ਾਹ ਵੀ ਪਰਫਾਰਮ ਕਰਨਗੇ ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ਦੇ ਮੱਦੇਨਜ਼ਰ ਅਲਰਟ ‘ਤੇ ਪੰਜਾਬ ਪੁਲਿਸ, ਵਧਾਈ ਗਈ ਸੁਰੱਖਿਆ
ਬਰੂਨੋ ਮਾਰਸ ਵੀ ਸਮਾਗਮ ਵਿੱਚ ਕਰਨਗੇ ਪਰਫਾਰਮ
ਮੀਡੀਆ ਰਿਪੋਰਟਾਂ ਅਨੁਸਾਰ ਬਰੂਨੋ ਮਾਰਸ ਵੀ ਇਸ ਸਮਾਗਮ ਵਿੱਚ ਪਰਫਾਰਮ ਕਰਨਗੇ । ਦੱਸ ਦੇਈਏ ਕਿ ਅਨੰਤ ਅਤੇ ਰਾਧਿਕਾ ਦੇ ਵਿਆਹ ਦੀਆਂ ਰਸਮਾਂ 12 ਜੁਲਾਈ ਤੋਂ 14 ਜੁਲਾਈ ਤੱਕ ਹੋਣਗੀਆਂ। ਅਨੰਤ ਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਵੇਗਾ , ਜਿਸ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਸਮਾਰੋਹ ਅਤੇ 14 ਜੁਲਾਈ ਨੂੰ ਵਿਆਹ ਦੀ ਰਿਸੈਪਸ਼ਨ ਹੋਵੇਗੀ ।