ਅਨੰਤ-ਰਾਧਿਕਾ ਦੇ ਵਿਆਹ ਤੋਂ ਬਾਅਦ ਅਮਿਤਾਭ ਬੱਚਨ ਨੇ ਕਹੀ ਆਪਣੀ ਦਿਲ ਦੀ ਗੱਲ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਕਾਫੀ ਸੁਰਖੀਆਂ ਵੀਹ ਚੱਲ ਰਿਹਾ ਹੈ | ਜਿਸ ਵਿੱਚ ਕਈ ਬਾਲੀਵੁੱਡ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ | ਜਿਸ ਦੇ ਚੱਲਦਿਆਂ ਬਾਲੀਵੁੱਡ ਦੀ ਮਸ਼ਹੂਰ ਹਸਤੀ ਅਮਿਤਾਭ ਬੱਚਨ ਵੀ ਸ਼ਾਮਿਲ ਹੋਏ | ਇਸ ਵਿਆਹ ‘ਚ ਅਮਿਤਾਭ ਨੇ ਜਯਾ, ਸ਼ਵੇਤਾ ਅਤੇ ਅਭਿਸ਼ੇਕ ਨਾਲ ਪੋਜ਼ ਦਿੱਤੇ ਪਰ ਨੂੰਹ ਐਸ਼ਵਰਿਆ ਰਾਏ ਬੱਚਨ ਧੀ ਆਰਾਧਿਆ ਨਾਲ ਇਸ ਸ਼ਾਹੀ ਵਿਆਹ ‘ਚ ਇਕੱਲੀ ਹੀ ਸ਼ਾਮਲ ਹੋਈ। ਹੁਣ ਅਨੰਤ ਅਤੇ ਰਾਧਿਕਾ ਦੇ ਵਿਆਹ ਦੀਆਂ ਬੱਚਨ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਬਿੱਗ ਬੀ ਨੇ ਵਿਆਹ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਸਵੇਰੇ ਕਰੀਬ 4 ਵਜੇ ਆਪਣੇ ਬਲਾਗ ਰਾਹੀਂ ਇਸ ਵਿਆਹ ਦਾ ਤਜਰਬਾ ਸਾਂਝਾ ਕੀਤਾ।
ਪੂਰੇ ਬੱਚਨ ਪਰਿਵਾਰ ਨੇ ਸ਼ਾਹੀ ਵਿਆਹ ‘ਚ ਕੀਤੀ ਸ਼ਿਰਕਤ
ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਪੂਰੇ ਬੱਚਨ ਪਰਿਵਾਰ ਨੇ ਸ਼ਾਹੀ ਵਿਆਹ ‘ਚ ਸ਼ਿਰਕਤ ਕੀਤੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਵਾਪਸ ਆਉਣ ਤੋਂ ਬਾਅਦ ਬਿੱਗ ਬੀ ਨੇ ਇਸ ਵਿਆਹ ਦਾ ਤਜਰਬਾ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।
ਅਮਿਤਾਭ ਬੱਚਨ ਨੇ ਪੋਸਟ ਵਿੱਚ ਕੀ ਲਿਖਿਆ ?
ਬਿੱਗ ਬੀ ਨੇ ਸਵੇਰੇ 3:44 ਵਜੇ ਪੋਸਟ ਸ਼ੇਅਰ ਕੀਤੀ। ਅਮਿਤਾਭ ਨੇ ਮੰਨਿਆ ਕਿ ਦੇਰ ਹੋ ਗਈ ਸੀ। ਪਰ ਉਹ ਅਨੁਭਵ ਸਾਂਝਾ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਲਿਖਿਆ- ‘ਹਾਂ… ਇਸ ਅਲੌਕਿਕ ਸਮੇਂ ਵਿੱਚ ਵੀ ਜੁੜਨ ਦੀ ਇੱਛਾ, ਕਈਆਂ ਲਈ ਇਹ ਕੰਮ ਦਾ ਸਮਾਂ ਹੈ… ਪਰ ਮੇਰੇ ਲਈ ਮੈਨੂੰ EF ਕਨੈਕਟ ਲਈ ਸਮੇਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਅਮਿਤਾਭ ਨੇ ਅੱਗੇ ਲਿਖਿਆ ਕਿ ਇੱਕ ਸ਼ਾਨਦਾਰ ਵਿਆਹ ਤੋਂ ਵਾਪਸੀ ਦਾ ਤਜਰਬਾ ਅਤੇ ਬਹੁਤ ਲੰਬੇ ਜਨਤਕ ਪ੍ਰਦਰਸ਼ਨ ਤੋਂ ਬਾਅਦ, ਪਿਆਰ ਅਤੇ ਖੁਸ਼ਹਾਲੀ ਜਿਸ ਬਾਰੇ ਮੈਂ ਬਹੁਤ ਸਾਰੇ ਪੁਰਾਣੇ ਜਾਣਕਾਰਾਂ ਨਾਲ ਸੋਚ ਸਕਦਾ ਹਾਂ।
ਛੋਟੀਆਂ-ਛੋਟੀਆਂ ਚੀਜ਼ਾਂ ਇੱਕ ਦੂਜੇ ਲਈ ਰੱਖਦੀਆਂ ਮਾਇਨੇ
ਉਨ੍ਹਾਂ ਨੇ ਅੱਗੇ ਲਿਖਿਆ- ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਚਿਹਰਿਆਂ ‘ਚ ਬਦਲਾਅ ਆਇਆ ਹੈ, ਪਰ ਉਹ ਸਾਡੇ ਇਕੱਠੇ ਬਿਤਾਏ ਸਮੇਂ ਦੇ ਪਿਆਰ ਅਤੇ ਸਬੰਧ ਨੂੰ ਲੈ ਕੇ ਬਹੁਤ ਈਮਾਨਦਾਰ ਹਨ। ਇਹ ਜ਼ਿੰਦਗੀ ਦਾ ਨਾਮ ਹੈ। ਅਮਿਤਾਭ ਬੱਚਨ ਨੇ ਅੱਗੇ ਲਿਖਿਆ- ਇਹ ਕਿੰਨੀ ਅਜੀਬ ਹੈ ਕਿ ਛੋਟੀਆਂ-ਛੋਟੀਆਂ ਚੀਜ਼ਾਂ ਜੋ ਇੱਕ ਦੂਜੇ ਲਈ ਮਾਇਨੇ ਰੱਖਦੀਆਂ ਹਨ। ਉਹ ਬਣੀ ਰਹਿੰਦੀ ਹੈ, ਪਰ ਜਿੰਨ੍ਹਾਂ ਨਾਲ ਡੂੰਘਾ ਸਬੰਧ ਹੁੰਦਾ ਹੈ ਜਾ ਜਿੰਨ੍ਹਾਂ ਨਾਲ ਸਮਾਂ ਬਿਤਾਇਆ ਹੁੰਦਾ ਹੈ, ਉਹ ਗੁਆਚ ਜਾਂਦੇ ਹਨ ਅਤੇ ਭੁੱਲ ਜਾਂਦੇ ਹਨ … ਅਸਲ ਵਿੱਚ ਭੁੱਲਾਇਆ ਨਹੀਂ ਜਾਂਦਾ |
ਇਹ ਵੀ ਪੜ੍ਹੋ : ਹਿਮਾਚਲ ਦੇ ਡੇਹਰਾ ‘ਚ CM ਸੁੱਖੂ ਦੀ ਪਤਨੀ ਕਮਲੇਸ਼ ਨੇ ਕੀਤੀ ਜਿੱਤ ਹਾਸਿਲ
ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਦੁਬਾਰਾ ਮਿਲਦੇ ਹੋਏ ਦਿਖਾਈ ਦਿੱਤੇ
ਅਮਿਤਾਭ ਨੇ ਵਿਆਹ ‘ਚ ਕਈ ਕਾਰਨਾਂ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਦੋਂ ਉਨ੍ਹਾਂ ਨੇ ਰੈੱਡ ਕਾਰਪੇਟ ‘ਤੇ ਮੌਜੂਦਗੀ ਚਰਚਾ ਦਾ ਵਿਸ਼ਾ ਬਣ ਗਈ। ਵੀਡੀਓ ਵਿੱਚ ਉਨ੍ਹਾਂ ਨੂੰ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਦੁਬਾਰਾ ਮਿਲਦੇ ਹੋਏ ਦਿਖਾਈ ਦਿੱਤੇ | ਉੱਥੇ ਹੀ ਇੱਕ ਹੋਰ ਵੀਡੀਓ ਵਿੱਚ ਸ਼ਾਹਰੁਖ ਅਮਿਤਾਭ ਦੇ ਪੈਰਾਂ ਨੂੰ ਛੂਹਦੇ ਅਤੇ ਜਯਾ ਬੱਚਨ ਦਾ ਨਿੱਘਾ ਸਵਾਗਤ ਕਰਦੇ ਹੋਏ ਨਜ਼ਰ ਆਏ।