ਆਖ਼ਿਰ ਕੌਣ ਸੀ ਉਹ ਵਿਅਕਤੀ ਜਿਸਨੇ ਚੱਲਦੇ ਸ਼ੋਅ ‘ਚ Karan Aujla ਦੇ ਮੂੰਹ ‘ਤੇ ਬੂਟ ਸੁੱਟਿਆ ?
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਜਿਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਕਾਫੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ | ਉਹ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ | ਉਨ੍ਹਾਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ’ਚ ਕਰਨ ਔਜਲਾ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਸਟੇਜ ’ਤੇ ਉਹ ਪਰਫਾਰਮ ਕਰ ਰਹੇ ਸੀ ਜਿਸ ਵਿੱਚ ਅਚਾਨਕ ਭੀੜ ਵਿੱਚੋਂ ਇੱਕ ਸ਼ਖ਼ਸ ਨੇ ਔਜਲਾ ਉੱਤੇ ਬੂਟ ਲਾਹ ਕੇ ਮਾਰਿਆ।
ਬੂਟ ਸੁੱਟਣ ਵਾਲਾ ਸਟੇਜ ਦੇ ਕਾਫ਼ੀ ਕੋਲ ਸੀ
ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੂਟ ਸੁੱਟਣ ਵਾਲਾ ਸਟੇਜ ਦੇ ਕਾਫ਼ੀ ਕੋਲ ਸੀ। ਕਰਨ ਦੇ ਹੱਥ ਵਿੱਚ ਮਾਈਕ ਸੀ ਅਤੇ ਉਹ ਲਾਈਵ ਪਰਫਾਰਮ ਕਰ ਰਿਹਾ ਸੀ ਜਿਸ ਵੇਲੇ ਭੀੜ ਵਿੱਚੋਂ ਇੱਕ ਸ਼ਖ਼ਸ ਨੇ ਅਜਿਹੀ ਘਟੀਆ ਹਰਕਤ ਕੀਤੀ।
ਚਿੱਟੇ ਰੰਗ ਦਾ ਬੂਟ ਸਿੱਧਾ ਗਾਇਕ ਦੇ ਚਿਹਰੇ ਕੋਲ ਜਾ ਲੱਗਿਆ, ਜਿਸ ਤੋਂ ਬਾਅਦ ਗਾਇਕ ਗੁੱਸੇ ਨਾਲ ਲਾਲ ਹੋ ਗਿਆ ਅਤੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ। ਬੂਟ ਸੁੱਟਣ ਵਾਲੇ ਸ਼ਖ਼ਸ ਨੂੰ ਕਰਨ ਔਜਲਾ ਨੇ ਖਰੀਆਂ ਸੁਣਾਈਆਂ। ਜਿਸ ਤੋਂ ਬਾਅਦ ਉੱਥੇ ਮੌਜੂਦ ਗਾਰਡਜ਼ ਨੇ ਉਸ ਨੂੰ ਫੜ ਕੇ ਬਾਹਰ ਕੱਢ ਦਿੱਤਾ। ਗਾਇਕ ਨੇ ਗੁੱਸੇ ‘ਚ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਸੀ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।
ਔਜਲਾ ਖਚਾਖਚ ਭਰੀ ਭੀੜ ਲਈ ਕਰ ਰਿਹਾ ਸੀ ਪਰਫਾਰਮ
ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕੀ ਕਰਨ ਔਜਲੇ ਦੇ ਬੂਟ ਮਾਰਨ ਵਾਲਾ ਭੀੜ ਵਿੱਚ ਮੌਜੂਦ ਸੀ। ਅਤੇ ਉਹ ਵੀ ਲਾਈਵ ਸ਼ੋਅ ਦੇਖਣ ਲਈ ਪਹੁੰਚਿਆ ਹੋਇਆ ਸੀ। ਔਜਲਾ ਖਚਾਖਚ ਭਰੀ ਭੀੜ ਲਈ ਪਰਫਾਰਮ ਕਰ ਰਿਹਾ ਸੀ ਜਦੋਂ ਇੱਕ ਸ਼ਖਸ ਨੇ ਉਸ ‘ਤੇ ਬੂਟ ਸੁੱਟ ਦਿੱਤਾ। ਗਾਇਕ, ਪ੍ਰਤੱਖ ਤੌਰ ‘ਤੇ ਹੈਰਾਨ ਹੋ ਗਿਆ ਪਰ ਉਹ ਆਪਣਾ ਸੰਜਮ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ।
ਗਾਇਕ ਦੇ ਸਮਰਥਨ ‘ਚ ਆਏ ਫੈਨਜ਼
ਵੀਡੀਓ ਨੇ ਫੈਨਜ਼ ਵਿੱਚ ਚਿੰਤਾ ਫੈਲਾ ਦਿੱਤੀ ਹੈ, ਬਹੁਤ ਸਾਰੇ ਲੋਕਾਂ ਨੇ ਇਸ ਵਿਵਹਾਰ ਦੀ ਨਿੰਦਾ ਕੀਤੀ ਹੈ ਅਤੇ ਸਮਾਗਮ ਵਿੱਚ ਸੁਰੱਖਿਆ ‘ਤੇ ਸਵਾਲ ਵੀ ਚੁੱਕੇ ਹਨ। ਜਿਕਰਯੋਗ ਹੈ ਕੀ ਕਰਨ ਔਜਲਾ ਨੇ ਅਜੇ ਤੱਕ ਇਸ ਘਟਨਾ ‘ਤੇ ਅਧਿਕਾਰਤ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਪ੍ਰਸ਼ੰਸਕ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਗਾਇਕ ਲਈ ਆਪਣਾ ਸਮਰਥਨ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ।