5G ਤੋਂ ਬਾਅਦ 6G ਡਿਵਾਈਸ ਆਇਆ ਸਾਹਮਣੇ , 20 ਗੁਣਾ ਵੱਧ ਮਿਲੇਗੀ ਸਪੀਡ || Latest news
5G ਨਾਲ ਯੂਜ਼ਰਸ ਨੂੰ ਹਾਈ ਸਪੀਡ ਇੰਟਰਨੈਟ ਮਿਲਦਾ ਹੈ। ਜਿਸ ਤੋਂ ਬਾਅਦ ਹੁਣ ਦੁਨੀਆਂ ਦਾ ਪਹਿਲਾਂ 6G ਡਿਵਾਈਸ ਦਾ ਪ੍ਰੋਟੋਟਾਈਪ ਸਾਹਮਣੇ ਆ ਗਿਆ ਹੈ | ਜੋ ਕਿ ਮੌਜੂਦਾ 5ਜੀ ਤਕਨੀਕ ਨਾਲੋਂ 20 ਗੁਣਾ ਤੇਜ਼ ਹੈ। ਇਹ 100 ਗੀਗਾਬਿਟ (ਜੀਬੀ) ਪ੍ਰਤੀ ਸਕਿੰਟ ਦੀ ਰਫਤਾਰ ਨਾਲ ਡਾਟਾ ਟ੍ਰਾਂਸਮਿਟ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ 300 ਫੁੱਟ ਤੋਂ ਵੱਧ ਦੇ ਖੇਤਰ ਨੂੰ ਕਵਰ ਕਰ ਸਕਦਾ ਹੈ।
ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਸਾਬਿਤ ਹੋ ਸਕਦਾ ਫਾਇਦੇਮੰਦ
ਆਉਣ ਵਾਲੇ ਸਮੇਂ ਵਿੱਚ ਇਹ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ | ਇਹ ਡਿਵਾਈਸ ਕੋਈ ਸਮਾਰਟਫੋਨ ਨਹੀਂ ਹੈ। ਦਰਅਸਲ , ਇਸ 6ਜੀ ਡਿਵਾਈਸ ਨੂੰ ਜਾਪਾਨ ਨੇ ਤਿਆਰ ਕੀਤਾ ਹੈ। ਉਹਨਾਂ ਨੇ ਇਸ ਡਿਵਾਈਸ ਨੂੰ ਕੁਝ ਕੰਪਨੀਆਂ ਨੇ ਸਾਂਝੇਦਾਰੀ ਦੇ ਤਹਿਤ ਬਣਾਇਆ ਹੈ। ਜਿਨ੍ਹਾਂ ਦੇ ਵਿੱਚ DOCOMO, NTT ਕਾਰਪੋਰੇਸ਼ਨ, NEC ਕਾਰਪੋਰੇਸ਼ਨ ਅਤੇ Fujitsu ਦੇ ਨਾਮ ਸ਼ਾਮਲ ਹਨ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਡਿਵਾਈਸ ਦਾ ਸਫਲ ਪ੍ਰੀਖਣ 11 ਅਪ੍ਰੈਲ ਨੂੰ ਪੂਰਾ ਕੀਤਾ ਗਿਆ ਸੀ। ਕੰਪਨੀਆਂ ਨੇ ਖੁਲਾਸਾ ਕੀਤਾ ਹੈ ਕਿ ਇਹ ਪ੍ਰੋਟੋਟਾਈਪ ਡਿਵਾਈਸ 100Gbps ਦੀ ਸਪੀਡ ਤੱਕ ਪਹੁੰਚ ਸਕਦੀ ਹੈ। ਇਹ ਟੈਸਟ ਡਿਵਾਈਸ ਨੂੰ 328 ਫੁੱਟ ਦੀ ਦੂਰੀ ‘ਤੇ ਰੱਖ ਕੇ ਕੀਤਾ ਗਿਆ ਅਤੇ ਸਪੀਡ ਵੀ ਚੈੱਕ ਕੀਤੀ ਗਈ।
ਭਾਰਤ ਵਿੱਚ ਵੀ ਹੋਇਆ ਕੰਮ ਸ਼ੁਰੂ
6G ਨੂੰ ਸਿੰਗਲ ਡਿਵਾਈਸ ‘ਤੇ ਟੈਸਟ ਕੀਤਾ ਗਿਆ ਹੈ। ਅਜੇ ਤੱਕ ਇਸ ਦਾ ਵਪਾਰਕ ਤੌਰ ‘ਤੇ ਟੈਸਟ ਨਹੀਂ ਕੀਤਾ ਗਿਆ ਹੈ। ਸਿੱਧੇ ਤੌਰ ‘ਤੇ 5G ‘ਤੇ 10Gbps ਦੀ ਅਧਿਕਤਮ ਸਪੀਡ ਪ੍ਰਾਪਤ ਕੀਤੀ ਜਾ ਸਕਦੀ ਹੈ। ਧਿਆਨਯੋਗ ਹੈ ਕਿ ਅਮਰੀਕਾ ਵਿੱਚ ਟੀ-ਮੋਬਾਈਲ ਯੂਜ਼ਰਸ ਨੂੰ ਔਸਤਨ 200 ਮੈਗਾਬਿਟ ਪ੍ਰਤੀ ਸਕਿੰਟ (Mbps) ਦੀ ਸਪੀਡ ਮਿਲਦੀ ਹੈ। ਦੱਸ ਦਈਏ ਕਿ 6ਜੀ ਟੈਕਨਾਲੋਜੀ ਨੂੰ ਲੈ ਕੇ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। ਇਸ ਸਬੰਧੀ ਭਾਰਤ ਵਿੱਚ ਵੀ ਕੰਮ ਸ਼ੁਰੂ ਹੋ ਚੁੱਕਾ ਹੈ। ਯੂਜ਼ਰਸ ਨੂੰ 6ਜੀ ‘ਤੇ ਬਹੁਤ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਇਸ ਦੀ ਮਦਦ ਨਾਲ ਤੁਹਾਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ ਅਤੇ ਡਿਵਾਈਸ ਨੂੰ ਵੀ ਜ਼ਿਆਦਾ ਸ਼ੁੱਧਤਾ ਮਿਲੇਗੀ।