ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਕੇਂਦਰੀ ਜਾਂਚ ਏਜੰਸੀ (ਐਨਆਈਏ) ਨੇ ਤਲਬ ਕੀਤਾ ਸੀ। ਅਫਸਾਨਾ ਖਾਨ ਤੋਂ NIA ਨੇ 5 ਘੰਟੇ ਤੱਕ ਪੁੱਛਗਿੱਛ ਕੀਤੀ। ਉਹਨਾਂ ਦੇ ਪਤੀ ਸਾਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਅਫਸਾਨਾ ਖਾਨ ਅੱਜ 26 ਅਕਤੂਬਰ ਦਿਨ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਲੋਕਾਂ ਸਾਹਮਣੇ ਰੱਖੇਗੀ।
ਅੱਜ ਅਫਸਾਨਾ ਦੁਪਹਿਰ 2 ਵਜੇ ਇੰਸਟਾਗ੍ਰਾਮ ‘ਤੇ ਲਾਈਵ ਹੋਵੇਗੀ। ਅਫਸਾਨਾ 5 ਘੰਟਿਆਂ ਵਿੱਚ ਕੀ ਪੁੱਛ-ਪੜਤਾਲ ਹੋਈ, ਬਾਰੇ ਗੱਲਬਾਤ ਵੀ ਸਾਂਝੀ ਕਰ ਸਕਦੀ ਹੈ। ਇਸ ਦੇ ਨਾਲ ਹੀ ਮੂਸੇਵਾਲਾ ਕਤਲਕਾਂਡ ਦੇ ਭੇਦ ਜੋ ਅਜੇ ਵੀ ਦੱਬੇ ਹੋਏ ਹਨ, ਦਾ ਵੀ ਪਤਾ ਲੱਗ ਸਕਦਾ ਹੈ। ਲਾਰੈਂਸ ਅਤੇ ਕਤਲ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੀ ਕਰੀਬੀ ਹੈ। ਅਫਸਾਨਾ ਖਾਨ ਅਤੇ ਬੰਬੀਹਾ ਗੈਂਗ ਇੱਕ ਦੂਜੇ ਦੇ ਕਿੰਨੇ ਸੰਪਰਕ ਵਿੱਚ ਰਹੇ ਹਨ, ਇਹ ਵੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ। ਲਾਰੈਂਸ ਗੈਂਗ ਦੇ ਖੁਲਾਸੇ ਤੋਂ ਬਾਅਦ ਹੀ ਅਫਸਾਨਾ ਖਾਨ ਨੂੰ NIA ਨੇ ਪੁੱਛਗਿੱਛ ਲਈ ਬੁਲਾਇਆ ਸੀ।